the Fourth Week of Advent
Click here to learn more!
Read the Bible
ਬਾਇਬਲ
੨ ਸਲਾਤੀਨ 22
1 ਯੋਸੀਯਾਹ ਜਦੋਂ ਰਾਜ ਕਰਨ ਲੱਗਾ ਉਹ ਸਿਰਫ਼ ਅੱਠਾਂ ਵਰ੍ਹਿਆਂ ਦਾ ਸੀ। ਉਸਨੇ ਯਰੂਸ਼ਲਮ ਵਿੱਚ2 ਯੋਸੀਯਾਹ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸਨ। ਯੋਸੀਯਾਹ ਨੇ ਆਪਣੇ ਪੁਰਖੇ ਦਾਊਦ ਵਾਂਗ ਪਰਮੇਸ਼ੁਰ ਦਾ ਹੁਕਮ ਮੰਨਿਆ ਅਤੇ ਪਰਮੇਸ਼ੁਰ ਦੀ ਬਿਵਸਬਾ ਤੇ ਅਮਲ ਕੀਤਾ। ਉਸਨੇ ਬਿਲਕੁਲ ਪਰਮੇਸ਼ੁਰ ਦੀ ਮਰਜ਼ੀ ਦੇ ਕੰਮ ਹੀ ਕੀਤੇ।3 ਯੋਸੀਯਾਹ ਪਾਤਸ਼ਾਹ ਦੇ4 "ਪਰਧਾਨ ਜਾਜਕ ਹਿਲਕੀਯਾਹ ਕੋਲ ਜਾ ਅਤੇ ਉਸਨੂੰ ਆਖ ਕਿ ਉਹ ਧੰਨ ਜੋ ਯਹੋਵਾਹ ਦੇ ਮੰਦਰ ਵਿੱਚ ਲਿਆਇਆ ਜਾਂਦਾ ਹੈ ਅਤੇ ਜਿਸ ਨੂੰ ਫ਼ਾਟਕ ਦੇ ਪਹਿਰੇਦਾਰਾਂ ਨੇ ਲੋਕਾਂ ਕੋਲੋਂ ਇਕੱਠਾ ਕੀਤਾ ਹੈ, ਉਸਨੂੰ ਗਿਣੇ।5 ਤੇ ਉਹ ਪੈਸਾ ਉਨ੍ਹਾਂ ਮਜ਼ਦੂਰਾਂ ਦੇ ਹੱਥ ਦੇ ਦੇਣ ਜਿਹੜੇ ਯਹੋਵਾਹ ਦੇ ਮੰਦਰ ਦੀ ਮੁਰੰਮਤ ਕਰ ਰਹੇ ਹਨ। ਅਤੇ ਜਿਹੜੇ ਕਾਮੇ ਯਹੋਵਾਹ ਦੇ ਮੰਦਰ ਤੇ ਕੰਮ ਕਰਨ ਵਾਲਿਆਂ ਦੀ ਰੱਖਵਾਲੀ ਤੇ ਹਨ।6 ਉਸ ਪੈਸੇ ਨੂੰ ਤਰਖਾਣਾਂ, ਪੱਥਰ ਦੀ ਕਟਾਈ ਤੇ ਕੁਟਾਈ ਕਰਨ ਵਾਲਿਆਂ ਨੂੰ ਦੇ ਦੇਣ। ਅਤੇ ਮੰਦਰ ਦੀ ਉਸਾਰੀ ਲਈ ਜਿਹੜੀ ਲੱਕੜ ਤੇ ਪੱਥਰ ਹੋਰ ਖਰੀਦਣ ਦੀ ਲੋੜ ਹੈ, ਉਹ ਇਸ ਧੰਨ ਵਿੱਚੋਂ ਵਰਤਿਆ ਜਾਵੇ।7 ਪਰ ਜਿਹੜਾ ਪੈਸਾ ਉਨ੍ਹਾਂ ਕਾਮਿਆਂ ਨੂੰ ਦਿੱਤਾ ਜਾਵੇ, ਉਸਦਾ ਲੇਖਾ ਨਾ ਲਿੱਤਾ ਜਾਵੇ, ਕਿਉਂ ਕਿ ਉਹ ਭਰੋਸੇ ਯੋਗ ਮਨੁੱਖ ਹਨ।"8 ਤੱਦ ਹਿਲਕੀਯਾਹ ਪਰਧਾਨ ਜਾਜਕ ਨੇ ਸ਼ਾਫ਼ਾਨ ਜੋ ਸਕੱਤਰ ਸੀ ਉਸਨੂੰ ਕਿਹਾ, "ਵੇਖ! ਮੈਨੂੰ ਯਹੋਵਾਹ ਦੇ ਮੰਦਰ ਵਿੱਚੋਂ ਬਿਵਸਬਾ ਦੀ ਪੋਥੀ ਪ੍ਰਾਪਤ ਹੋਈ ਹੈ!" ਹਿਲਕੀਯਾਹ ਨੇ ਇਹ ਪੋਥੀ ਸ਼ਾਫ਼ਾਨ ਨੂੰ ਦਿੱਤੀ ਤੱਦ ਸ਼ਾਫ਼ਾਨ ਨੇ ਉਸ ਪੋਥੀ ਨੂੰ ਪਢ਼ਿਆ।9 ਤੱਦ ਸ਼ਾਫ਼ਾਨ ਸਕੱਤਰ ਪਾਤਸ਼ਾਹ ਯੋਸੀਯਾਹ ਕੋਲ ਆਇਆ ਤੇ ਉਸਨੂੰ ਸਾਰੀ ਘਟਨਾ ਬਾਰੇ ਸੁਣਾਇਆ। ਸ਼ਾਫ਼ਾਨ ਨੇ ਆਖਿਆ, "ਤੇਰੇ ਸੇਵਕਾਂ ਨੇ ਮੰਦਰ ਵਿੱਚ ਜਿੰਨਾ ਵੀ ਖਜ਼ਾਨਾ ਸੀ ਉਹ ਇਕੱਤਰ ਕਰ ਲਿਆ ਹੈ ਅਤੇ ਉਨ੍ਹਾਂ ਨੇ ਇਹ ਪੈਸਾ ਜਿਹੜੇ ਕਾਮਿਆਂ ਦੀ ਨਿਗਰਾਨੀ ਕਰਦੇ ਸਨ, ਉਨ੍ਹਾਂ ਵਿੱਚ ਵੰਡ ਦਿੱਤਾ ਹੈ।"10 ਤੱਦ ਸ਼ਾਫ਼ਾਨ ਨੇ ਪਾਤਸ਼ਾਹ ਨੂੰ ਦੱਸਿਆ, "ਅਤੇ ਹਿਲਕੀਯਾਹ ਜਾਜਕ ਨੇ ਇੱਕ ਪੋਥੀ ਮੈਨੂੰ ਫ਼ੜਾਈ ਹੈ।" ਤਦ ਸ਼ਾਫ਼ਾਨ ਨੇ ਇਹ ਪੋਥੀ ਪਾਤਸ਼ਾਹ ਨੂੰ ਪਢ਼ ਕੇ ਸੁਣਾਈ।
11 ਜਦੋਂ ਰਾਜੇ ਨੇ ਬਿਵਸਬਾ ਦੀ ਪੋਥੀ ਦੇ ਬਚਨ ਸੁਣੇ ਤਾਂ ਉਸਨੇ ਇਹ ਦਰਸਾਉਣ ਲਈ ਕਿ ਉਹ ਬੜਾ ਦੁੱਖੀ ਅਤੇ ਪਰੇਸ਼ਾਨ ਹੈ, ਆਪਣੇ ਕੱਪੜੇ ਪਾੜ ਸੁੱਟੇ।12 ਤਦ ਪਾਤਸ਼ਾਹ ਨੇ ਹਿਲਕੀਯਾਹ ਜਾਜਕ ਅਤੇ ਸ਼ਾਫ਼ਾਨ ਦੇ ਪੁੱਤਰ ਅਹੀਕਾਮ ਅਤੇ ਮੀਕਾਯਾਹ ਦੇ ਪੁੱਤਰ ਅਕਬੋਰ, ਸ਼ਾਫ਼ਾਨ ਸਕੱਤਰ, ਪਾਤਸ਼ਾਹ ਦੇ ਸੇਵਕ ਅਸਾਯਾਹ ਨੂੰ ਇਹ ਆਗਿਆ ਦਿੱਤੀ ਤੇ ਆਖਿਆ,13 "ਜਾਓ ਅਤੇ ਜਾਕੇ ਯਹੋਵਾਹ ਨੂੰ ਪੁੱਛੋ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ? ਯਹੋਵਾਹ ਕੋਲੋਂ ਮੇਰੇ ਲਈ, ਲੋਕਾਂ ਲਈ ਅਤੇ ਸਾਰੇ ਯਹੂਦਾਹ ਲਈ ਇਹ ਪੁੱਛੋ ਕਿ ਹੁਣ ਕੀ ਕਰੀਏ? ਉਸ ਕੋਲੋਂ ਇਸ ਪੋਥੀ ਦੇ ਬਚਨਾਂ ਬਾਰੇ ਜੋ ਮੰਦਰ ਵਿੱਚੋਂ ਪ੍ਰਾਪਤ ਹੋਈ ਹੈ ਬਾਰੇ ਪੁੱਛੋ। ਯਹੋਵਾਹ ਸਾਡੇ ਤੇ ਨਾਰਾਜ਼ ਹੈ। ਕਿਉਂ ਕਿ ਸਾਡੇ ਪੁਰਖਿਆਂ ਨੇ ਇਸ ਪੋਥੀ ਦੇ ਬਚਨਾਂ ਨੂੰ ਨਹੀਂ ਮੰਨਿਆ। ਤੇ ਜਿਹੜੇ ਹੁਕਮ, ਸਾਡੇ ਵਾਸਤੇ ਜੋ ਨੇਮ ਇਸ ਪੋਥੀ ਵਿੱਚ ਲਿਖੇ ਗਏ ਸਨ, ਉਨ੍ਹਾਂ ਸਭ ਤੇ ਅਮਲ ਨਹੀਂ ਕੀਤਾ।"14 ਤਦ ਹਿਲਕੀਯਾਹ ਜਾਜਕ, ਅਹੀਕਾਮ, ਅਕਬੋਰ, ਸ਼ਾਫ਼ਾਨ ਅਤੇ ਅਸਾਯਾਹ ਹੁਲਦਾਹ ਨਬੀਆਂ ਕੋਲ ਗਏ ਉਹ ਤਿਕਵਾਹ ਦੇ ਪੁੱਤਰ ਅਤੇ ਹਰਹਸ ਦੇ ਪੋਤਰੇ ਸੱਲੁਮ ਦੀ ਪਤਨੀ ਸੀ। ਸੱਲੁਮ ਦੇ ਕੱਪੜਿਆਂ ਦੀ ਸ਼ਾਂਭ-ਸੰਭਾਲ ਕਰਦਾ ਹੁੰਦਾ ਸੀ। ਹੁਲਦਾਹ ਯਰੂਸ਼ਲਮ ਦੇ ਨਵੇਂ ਹਿੱਸੇ ਵਿੱਚ ਰਹਿੰਦੀ ਸੀ। ਉਨ੍ਹਾਂ ਨੇ ਉਸ ਨੇ ਉਸ ਕੋਲ ਜਾਕੇ ਗੱਲ ਕੀਤੀ।15 ਤੱਦ ਹੁਲਦਾਹ ਨੇ ਉਨ੍ਹਾਂ ਨੂੰ ਦੱਸਿਆ, "ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਇਵੇਂ ਆਖਦਾ ਹੈ: ਤੁਸੀਂ ਉਸ ਆਦਮੀ ਨੂੰ ਜਿਸਨੇ ਤੁਹਾਨੂੰ ਮੇਰੇ ਕੋਲ ਭੇਜਿਆ ਹੈ ਕਹਿਣਾ:16 'ਯਹੋਵਾਹ ਇਹ ਆਖਦਾ ਹੈ: ਵੇਖੋ! ਮੈਂ ਇਸ ਜਗ੍ਹਾ ਉੱਤੇ ਇੱਥੇ ਰਹਿੰਦੇ ਸਾਰੇ ਲੋਕਾਂ ਉੱਤੇ, ਸਾਰੇ ਕਸ਼ਟ ਲਿਆਵਾਂਗਾ ਜਿਹੜੇ ਯਹੂਦਾਹ ਦਾ ਪਾਤਸ਼ਾਹ ਨੇ ਪਢ਼ੇ ਸਨ। ਜੋ ਇਸ ਪੋਥੀ ਵਿੱਚ ਲਿਖੇ ਹੋਏ ਹਨ।17 ਕਿਉਂ ਕਿ ਯਹੂਦਾਹ ਦੇ ਲੋਕਾਂ ਨੇ ਮੈਨੂੰ ਛੱਡ ਦਿੱਤਾ ਅਤੇ ਹੋਰਨਾਂ ਦੇਵਤਿਆਂ ਅੱਗੇ ਧੂਪ ਧੁਖਾਕੇ ਉਨਹਾਂ ਨੇ ਮੈਨੂੰ ਕ੍ਰੋਧਿਤ ਕਰ ਦਿੱਤਾ। ਉਨ੍ਹਾਂ ਨੇ ਬਹੁਤ ਸਾਰੇ ਬੁੱਤ ਬਣਾਏ, ਇਸ ਲਈ ਮੈਂ ਇਸ ਬਾਵੇਂ ਆਪਣੀ ਕਰੋਪ ਦਰਸਾਵਾਂਗਾ ਅਤੇ ਇਹ ਤਬਾਹੀ ਦੀ ਅੱਗ ਵਰਗੀ ਹੋਵੇਗੀ ਜਿਹੜੀ ਬੁਝਾਈ ਨਹੀਂ ਜਾ ਸਕੇਗੀ।'18 ਯਹੂਦਾਹ ਦੇ ਪਾਤਸ਼ਾਹ ਨੂੰ ਜਿਸਨੇ ਤੁਹਾਨੂੰ ਯਹੋਵਾਹ ਕੋਲੋਂ ਪੁੱਛ-ਗਿਛ੍ਛ ਕਰਨ ਲਈ ਭੇਜਿਆ ਹੈ, ਉਸਨੂੰ ਜਾਕੇ ਇਹ ਆਖਣਾ: 'ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੇ ਇਹ ਸਭ ਗੱਲਾਂ ਆਖੀਆਂ ਜੋ ਤੁਸੀਂ ਸੁਣੀਆਂ। ਤੁਸੀਂ ਉਹ ਗੱਲਾਂ ਸੁਣੀਆਂ ਜੋ ਮੈਂ ਇਸ ਜਗ੍ਹਾ ਬਾਰੇ ਅਤੇ ਇੱਥੇ ਰਹਿੰਦੇ ਲੋਕਾਂ ਬਾਰੇ ਸੁਣੀਆਂ। ਇਹ ਸੁਣਕੇ ਤੇਰਾ ਦਿਲ ਪਸੀਜਿਆ ਗਿਆ। ਤੂੰ ਦੁੱਖ ਮਹਿਸੂਸ ਕੀਤਾ ਅਤੇ ਆਪਣੇ-ਆਪ ਨੂੰ ਯਹੋਵਾਹ ਦੇ ਸਾਮ੍ਹਣੇ ਨਿਮਾਣਾ ਬਣਾਇਆ। ਜਦੋਂ ਮੈਂ ਕਿਹਾ ਯਰੂਸ਼ਲਮ ਉੱਤੇ ਅਨੇਕਾਂ ਮੁਸੀਬਤਾਂ ਆਉਣਗੀਆਂ, ਤੁਸੀਂ ਆਪਣੀ ਉਦਾਸੀ ਦਰਸਾਉਣ ਲਈ ਆਪਣੇ ਕੱਪੜੇ ਪਾੜ ਲੇ ਅਤੇ ਤੁਸੀਂ ਮੇਰੇ ਅੱਗੇ ਰੋਣ ਲੱਗ ਪਏ, ਇਸੇ ਵਾਸਤੇ ਮੈਂ ਤੁਹਾਡੀ ਪ੍ਰਾਰਥਨਾ ਸੁਣੀ।' ਯਹੋਵਾਹ ਇਹ ਆਖਦਾ ਹੈ,19 20 'ਇਸ ਲਈ ਵੇਖ! ਮੈਂ ਤੈਨੂੰ ਤੇਰੇ ਪੁਰਖਿਆਂ ਨਾਲ ਰਲਾਉਣ ਵਾਲਾ ਹਾਂ। ਤੂੰ ਮਰੇਂਗਾ ਅਤੇ ਆਪਣੀ ਕਬਰ ਵਿੱਚ ਸ਼ਾਂਤੀ ਨਾਲ ਰੱਖਿਆ ਜ੍ਜਾਵੇਂਗਾ। ਇਸ ਲਈ ਤੇਰੀਆਂ ਅੱਖਾਂ ਨੂੰ ਇਹ ਸਾਰੀ ਭੌਜੜ ਜੋ ਮੈਂ ਇਸ ਬਾਵੇਂ (ਯਰੂਸ਼ਲਮ) ਉੱਤੇ ਲਿਆਉਣ ਵਾਲਾ ਹਾਂ ਤੈਨੂੰ ਨਹੀਂ ਦੇਖਣੀ ਪਵੇਗੀ।"'ਤੱਦ ਹਿਲਕੀਯਾਹ ਜਾਜਕ, ਅਹੀਕਮ, ਅਕਬੋਰ, ਸ਼ਾਫ਼ਾਨ ਅਤੇ ਅਸਾਯਾਹ ਨੇ ਇਹ ਸੁਨਿਹਾ ਪਾਤਸ਼ਾਹ ਨੂੰ ਦਿੱਤਾ।