the Fourth Week of Advent
Click here to learn more!
Read the Bible
ਬਾਇਬਲ
੨ ਸਲਾਤੀਨ 12
1 ਯੇਹੂ ਦੇ ਸੱਤਵੇਂ ਵਰ੍ਹੇ ਯਹੋਆਸ਼ ਰਾਜ ਕਰਨ ਲੱਗਾ ਅਤੇ ਉਸਨੇ ਯਰੂਸ਼ਲਮ ਵਿੱਚ ਚਾਲੀ ਸਾਲ ਰਾਜ ਕੀਤਾ। ਯਹੋਆਸ਼ ਦੀ ਮਾਂ ਦਾ ਨਾਂ ਸਿਬਯਾਹ ਸੀ ਜੋ ਕਿ ਬੇਰਸ਼ਬਾ ਦੀ ਸੀ।2 ਯਹੋਆਸ਼ ਨੇ ਆਪਣੀ ਸਾਰੀ ਉਮਰ, ਉਹ ਗਲਾ ਕੀਤੀਆਂ ਜੋ ਕਿ ਯਹੋਵਾਹ ਦੀ ਨਿਗਾਹ ਵਿੱਚ ਨੇਕ ਸਨ, ਬਿਲਕੁਲ ਜਿਵੇਂ ਜਾਜਕ ਯਹੋਯਾਦਾ ਨੇ ਸਿਖਾਇਆਂ ਸਨ।3 ਪਰ ਉਸਨੇ ਵੀ ਉੱਚੀਆਂ ਥਾਵਾਂ ਨਸ਼ਟ ਨਹੀਂ ਕੀਤੀਆਂ। ਹਾਲੇ ਵੀ ਲੋਕ ਇਨ੍ਹਾਂ ਬਾਵੇਂ ਤੇ ਬਲੀਆ ਚੜਾਉਂਦੇ ਅਤੇ ਧੂਫ਼ ਧੁਖਾਉਂਦੇ ਸਨ।
4 ਯਹੋਆਸ਼ ਨੇ ਜਾਜਕਾਂ ਨੂੰ ਆਖਿਆ, "ਯਹੋਵਾਹ ਦੇ ਮੰਦਰ ਵਿੱਚ ਬੇਅੰਤ ਖਜ਼ਾਨਾ ਹੈ। ਲੋਕਾਂ ਨੇ ਮੰਦਰ ਲਈ ਕਈ ਵਸਤਾਂ ਭੇਟ ਕੀਤੀਆਂ ਹਨ, ਅਤੇ ਜਦੋਂ ਗਿਣਤੀ ਹੋਈ ਲੋਕਾਂ ਨੇ ਜਿਹੜਾ ਮੰਦਰ ਲਈ ਟੈਕਸ ਦਿੱਤਾ, ਤੇ ਕੁਝ ਧੰਨ ਲੋਕਾਂ ਆਪਣੀ ਇੱਛਾ ਅਨੁਸਾਰ ਦਿੱਤਾ। ਜਾਜਕ ਲੋਕ ਉਸ ਧੰਨ ਨਾਲ ਯਹੋਵਾਹ ਦੇ ਮੰਦਰ ਦੀ ਮੁਰੰਮਤ ਕਰਵਾ ਲੈਣ। ਹਰ ਜਾਜਕ ਉਸ ਪੈਸੇ ਨੂੰ ਜਿਹੜਾ ਉਸਨੂੰ ਲੋਕਾਂ ਦੀ ਸੇਵਾ ਤੋਂ ਪ੍ਰਾਪਤ ਹੁੰਦਾ ਹੈ, ਉਹ ਮੰਦਰ ਲਈ ਲਗਾਉਣ। ਜਾਜਕਾਂ, ਨੂੰ ਉਹ ਪੈਸਾ ਯਹੋਵਾਹ ਦੇ ਮੰਦਰ ਦਾ ਜੋ ਨੁਕਸਾਨ ਹੋਇਆ ਹੈ ਉਸਦੀ ਮੁਰੰਮਤ ਲਈ ਲਗਾਉਣਾ ਚਾਹੀਦਾ ਹੈ।"5 6 ਪਰ ਜਾਜਕਾਂ ਨੇ ਮੁਰੰਮਤ ਨਾ ਕਰਵਾਈ। ਰਾਜੇ ਯਹੋਆਸ਼ ਦੇ7 ਤਾਂ ਯੋਆਸ਼ ਪਾਤਸ਼ਾਹ ਨੇ ਯਹੋਯਾਦਾ ਜਾਜਕ ਅਤੇ ਦੂਸਰੇ ਜਾਜਕ ਨੂੰ ਸਦ੍ਦਕੇ ਆਖਿਆ, "ਤੁਸੀਂ ਮੰਦਰ ਦੀ ਟੁੱਟ-ਭੱਜ ਦੀ ਮੁਰੰਮਤ ਕਿਉਂ ਨਹੀਂ ਕਰਾਉਂਦੇ? ਇਸ ਲਈ ਲੋਕਾਂ ਤੋਂ ਆਪਣੀਆਂ ਸੇਵਾਵਾਂ ਲਈ ਪੈਸਾ ਲੈਣਾ ਬੰਦ ਕਰ ਦੇਵੋ ਅਤੇ ਉਸ ਧੰਨ ਨੂੰ ਵਰਤਣਾ ਵੀ ਬੰਦ ਕਰ ਦੇਵੋ। ਕਿਉਂ ਕਿ ਉਹ ਪੈਸਾ ਮੰਦਰ ਦੀ ਮੁਰੰਮਤ ਲਈ ਹੀ ਲੱਗਣਾ ਚਾਹੀਦਾ ਹੈ।"8 ਜਾਜਕ ਲੋਕਾਂ ਕੋਲੋਂ ਪੈਸੇ ਨਾ ਲੈਣ ਲਈ ਰਾਜੀ ਹੋ ਗਏ ਪਰ ਨਾਲ ਹੀ ਉਨ੍ਹਾਂ ਨੇ ਮੰਦਰ ਦੀ ਮੁਰੰਮਤ ਨਾ ਕਰਵਾਉਣ ਦਾ ਵੀ ਫ਼ੈਸਲਾ ਲੈ ਲਿਆ।9 ਤੱਦ ਯਹੋਯਾਦਾ ਜਾਜਕ ਨੇ ਇੱਕ ਸੰਦੂਕ ਲੈਕੇ ਇਸਦੇ ਢੱਕਣ ਵਿੱਚ ਇੱਕ ਮੋਰੀ ਕੀਤੀ ਅਤੇ ਉਸਨੂੰ ਜਗਵੇਦੀ ਦੇ ਦੱਖਣ ਵਾਲੇ ਪਾਸੇ ਮੰਦਰ ਦੇ ਪ੍ਰਵੇਸ਼ ਕੋਲ ਧਰ ਦਿੱਤਾ। ਜਿਹੜੇ ਜਾਜਕ ਮੰਦਰ ਦੇ ਪ੍ਰਵੇਸ਼ ਦੁਆਰ ਦੀ ਰਖਵਾਲੀ ਕਰਦੇ ਸਨ, ਉਹ ਸਾਰਾ ਪੈਸਾ ਜੋ ਯਹੋਵਾਹ ਲਈ ਲਿਆਇਆ ਜਾਂਦਾ ਸੀ ਉਸ ਸੰਦੂਕ ਵਿੱਚ ਪਾ ਦਿੰਦੇ ਸਨ।10 ਫ਼ਿਰ ਜਦੋਂ ਵੀ ਲੋਕ ਮੰਦਰ ਵਿੱਚ ਜਾਂਦੇ ਤਾਂ ਉਹ ਪੈਸੇ ਉਹ ਸੰਦੂਕ ਵਿੱਚ ਪਾਂਦੇ, ਜਦੋਂ ਕਦੇ ਵੀ ਪਾਤਸ਼ਾਹ ਦੇ ਸਕੱਤਰ ਅਤੇ ਪ੍ਰਧਾਨ ਜਾਜਕ ਇਹ ਵੇਖਦੇ ਕਿ ਸੰਦੂਕ ਵਿੱਚ ਕਾਫ਼ੀ ਧੰਨ ਇਕੱਠਾ ਹੋ ਗਿਆ ਹੈ ਤਾਂ ਉਹ ਆਕੇ ਉਸ ਵਿੱਚੋਂ ਧੰਨ ਕੱਢਕੇ ਲੈ ਜਾਂਦੇ। ਫ਼ਿਰ ਉਹ ਥੈਲਿਆਂ ਵਿੱਚ ਧੰਨ ਭਰਕੇ ਉਸਦੀ ਗਿਣਤੀ ਕਰਦੇ।11 ਫ਼ਿਰ ਜਿਹੜੇ ਕਾਮਿਆਂ ਨੇ ਯਹੋਵਾਹ ਦੇ ਮੰਦਰ ਦੀ ਮੁਰੰਮਤ ਲਈ ਕੰਮ ਕੀਤਾ, ਉਨ੍ਹਾਂ ਨੂੰ ਉਸ ਧੰਨ ਵਿੱਚੋਂ ਮਜ਼ਦੂਰੀ ਦਿੱਤੀ ਗਈ। ਫ਼ਿਰ ਉਸ ਪੈਸੇ ਵਿੱਚੋਂ ਯਹੋਵਾਹ ਦੇ ਮੰਦਰ ਉੱਪਰ ਕਾਰਜ ਕਰਨ ਵਾਲੇ ਤਰਖਾਨ, ਅਤੇ ਹੋਰ ਮਜਦੂਰਾਂ ਨੂੰ ਪੈਸੇ ਦਿੱਤੇ ਗਏ।12 ਉਸੇ ਧੰਨ ਵਿੱਚੋਂ ਰਾਜਾਂ, ਅਤੇ ਪੱਥਰ ਕੱਟਣ ਵਾਲਿਆਂ ਨੂੰ, ਯਹੋਵਾਹ ਦੇ ਮੰਦਰ ਦੀ ਟੁੱਟ-ਭੱਜ ਦੀ ਮੁਰੰਮਤ ਲਈ ਅਤੇ ਉਸ ਸਭ ਕੁਝ ਲਈ ਜੋ ਮੰਦਰ ਦੀ ਮੁਰੰਮਤ ਲਈ ਆਉਂਦਾ ਸੀ, ਮਜਦੂਰੀ ਦਿੱਤੀ ਜਾਂਦੀ।13 ਲੋਕਾਂ ਨੇ ਯਹੋਵਾਹ ਦੇ ਮੰਦਰ ਲਈ ਧੰਨ ਦੀ ਭੇਟਾ ਕੀਤੀ ਲੇਕਿਨ ਜਾਜਕ ਉਸ ਵਿੱਚੋਂ ਯਹੋਵਾਹ ਦੇ ਮੰਦਰ ਲਈ ਚਾਂਦੀ ਦੇ ਪਿਆਲੇ ਜਾਂ ਗੁਲਤਰਾਸ਼, ਬਾਟੇ ਜਾਂ ਤੂਰ੍ਹੀਆਂ ਜਾਂ ਸੋਨੇ-ਚਾਂਦੀ ਦੇ ਬਰਤਨ ਨਾ ਬਣਾ ਸਕਦੇ। ਉਹ ਪੈਸਾ ਸਿਰਫ਼ ਮਜਦੂਰਾਂ ਦੀ ਮਜਦੂਰੀ ਲਈ ਵਰਤੀਦਾ ਜੋ ਮੰਦਰ ਦੀ ਮੁਰੰਮਤ ਕਰਦੇ।14 15 ਜਿਨ੍ਹਾਂ ਆਦਮੀਆਂ ਦੇ ਹੱਥ ਵਿੱਚ ਉਹ ਕਾਮਿਆਂ ਨੂੰ ਦੇਣ ਲਈ ਪੈਸੇ ਦਿੰਦੇ ਸਨ ਉਨ੍ਹਾਂ ਕੋਲੋਂ ਹਿਸਾਬ ਨਹੀਂ ਸੀ ਲਿੱਤਾ ਜਾਂਦਾ ਕਿਉਂ ਕਿ ਉਹ ਆਦਮੀ ਇਮਾਨਦਾਰੀ ਨਾਲ ਕੰਮ ਕਰਦੇ ਸਨ ਤੇ ਉਨ੍ਹਾਂ ਉੱਪਰ ਭਰੋਸਾ ਕੀਤਾ ਜਾਂਦਾ ਸੀ।16 ਪਰ ਜਿਹੜਾ ਪੈਸਾ ਲੋਕ ਦੋਸ਼ ਦੀਆਂ ਭੇਟਾਂ ਜਾਂ ਪਾਪ ਦੀਆਂ ਭੇਟਾਂ ਲਈ ਚੜਾਉਂਦੇ ਸਨ, ਉਹ ਪੈਸਾ ਯਹੋਵਾਹ ਦੇ ਮੰਦਰ ਲਈ ਜਾਂ ਮਜਦੂਰੀ ਲਈ ਨਹੀਂ ਸੀ ਲਿਆ ਜਾਂਦਾ ਸਗੋਂ ਉਹ ਪੈਸਾ ਜਾਜਕਾਂ ਦਾ ਹੁੰਦਾ ਸੀ।
17 ਅਰਾਮ ਦੇ ਰਾਜੇ ਹਜ਼ਾਏਲ ਨੇ ਗਬ ਸ਼ਹਿਰ ਦੇ ਵਿਰੁੱਧ ਲੜਾਈ ਕਰਕੇ ਉਸ ਤੇ ਕਬਜ਼ਾ ਕਰ ਲਿਆ। ਉਸਤੋਂ ਬਾਅਦ ਉਸਨੇ ਯਰੂਸ਼ਲਮ ਦੇ ਉੱਪਰ ਹਮਲਾ ਕਰਨ ਦੀ ਸੋਚੀ।18 ਯਹੂਦਾਹ ਦੇ ਪਾਤਸ਼ਾਹ ਦੇ ਯਹੋਸ਼ਾਫ਼ਾਟ, ਯਹੋਰਾਮ ਅਤੇ ਅਹਜ਼ਯਾਹ ਸਨ। ਉਹ ਯੋਆਸ਼ ਦੇ ਪੁਰਖੇ ਸਨ। ਉਨ੍ਹਾਂ ਨੇ ਕਾਫ਼ੀ ਵਸਤਾਂ ਯਹੋਵਾਹ ਨੂੰ ਭੇਟ ਕੀਤੀਆਂ ਸਨ ਜਿਹੜੀਆਂ ਕਿ ਪਵਿੱਤਰ ਕਰਕੇ ਮੰਦਰ ਵਿੱਚ ਰੱਖੀਆਂ ਗਈਆਂ ਸਨ। ਯਹੋਆਸ਼ ਨੇ ਵੀ ਕਾਫ਼ੀ ਵਸਤਾਂ ਯਹੋਵਾਹ ਨੂੰ ਭੇਟ ਕੀਤੀਆਂ ਸਨ। ਜਿੰਨਾ ਸੋਨਾ ਅਤੇ ਚੀਜ਼ਾਂ ਯਹੋਵਾਹ ਦੇ ਮੰਦਰ ਵਿੱਚ ਅਤੇ ਆਪਣੇ ਮਹਿਲ ਵਿੱਚ ਮਿਲਿਆਂ, ਉਸਨੇ ਉਹ ਸਭ ਇੱਕਤ੍ਰ ਕੀਤਾ ਅਤੇ ਅਰਾਮ ਦੇ ਰਾਜੇ ਹਜ਼ਾਏਲ ਨੂੰ ਭੇਜ ਦਿੱਤਾ। ਤਾਂ ਇੰਝ ਹਜ਼ਾਏਲ ਨੇ ਯਰੂਸ਼ਲਮ ਤੇ ਹਮਲਾ ਨਾ ਕੀਤਾ।19 ਜੋ ਵੀ ਹੋਰ ਮਹਾਨ ਕਾਰਜ ਯੋਆਸ਼ ਪਾਤਸ਼ਾਹ ਨੇ ਕੀਤੇ ਉਹ ਸਭ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਹਨ।20 ਫ਼ਿਰ ਯੋਆਸ਼ ਦੇ ਅਫ਼ਸਰਾਂ ਨੇ ਉਸਦੇ ਵਿਰੁੱਧ ਮਤਾ ਪਕਾਇਆ। ਉਨ੍ਹਾਂ ਨੇ ਉਸਨੂੰ ਮਿਲੋ ਦੇ ਘਰ ਵਿੱਚ ਜੋ ਸਿਲਾ ਦੀ ਢਾਲ ਉੱਤੇ ਹੈ, ਉੱਥੇ ਮਾਰ ਸੁਟਿਆ।21 ਸਿਮ੍ਮਾਬ ਦੇ ਪੁੱਤਰ ਯੋਜਾਕਾਰ ਅਤੇ ਸ਼ੋਮੇਰ ਦੇ ਪੁੱਤਰ ਯਹੋਜ਼ਾਬਾਦ ਜੋ ਕਿ ਉਸਦੇ ਅਫ਼ਸਰ ਸਨ, ਉਨ੍ਹਾਂ ਮਿਲਕੇ ਯੋਆਸ਼ ਦੀ ਹਤਿਆ ਕੀਤੀ।ਲੋਕਾਂ ਨੇ ਯੋਆਸ਼ ਨੂੰ ਉਸਦੇ ਪੁਰਖਿਆਂ ਕੋਲ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ। ਯੋਆਸ਼ ਤੋਂ ਬਾਅਦ ਉਸਦਾ ਪੁੱਤਰ ਅਮਸਯਾਹ ਨਵਾਂ ਰਾਜਾ ਬਣਿਆ।