Maundy Thursday
Click here to join the effort!
Read the Bible
ਬਾਇਬਲ
੨ ਤਵਾਰੀਖ਼ 16
1 ਆਸਾ ਦੇ ਰਾਜ ਦੇ2 ਆਸਾ ਨੇ ਯਹੋਵਾਹ ਦੇ ਮੰਦਰ ਅਤੇ ਸ਼ਾਹੀ ਮਹਿਲ ਵਿੱਚੋਂ ਉਨ੍ਹਾਂ ਖਜ਼ਾਨਿਆਂ ਚੋ ਚਾਂਦੀ ਅਤੇ ਸੋਨਾ ਕੱਢ ਕੇ ਅਰਾਮ ਦੇ ਬਾਦਸ਼ਾਹ ਬਨ-ਹਦਦ ਜੋ ਕਿ ਦੰਮਿਸਕ ਵਿੱਚ ਸੀ ਇਹ ਆਖ ਕੇ ਭੇਜਿਆ:3 "ਉਹ ਨੇਮ ਜੋ ਤੇਰੇ ਤੇ ਮੇਰੇ ਦਰਮਿਆਨ ਹੈ ਅਤੇ ਮੇਰੇ ਅਤੇ ਤੇਰੇ ਪਿਤਾ ਦੇ ਦਰਮਿਆਨ ਸੀ, ਵੇਖ, ਉਸ ਅਨੁਸਾਰ ਮੈਂ ਤੇਰੇ ਕੋਲ ਚਾਂਦੀ ਅਤੇ ਸੋਨਾ ਭੇਜ ਰਿਹਾ ਹਾਂ। ਹੁਣ ਤੂੰ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਨਾਲ ਆਪਣਾ ਨੇਮ ਤੋੜ ਤਾਂ ਜੋ ਉਹ ਮੈਨੂੰ ਤੰਗ ਕਰਨਾ ਛੱਡੇ ਤੇ ਮੈਨੂੰ ਇਕਲਿਆਂ ਜਿਉਣ੍ਣ ਦੇਵੇ।"4 ਬਨ-ਹਦਦ ਨੇ ਆਸਾ ਦੀ ਗੱਲ ਮੰਨ ਲਈ ਅਤੇ ਉਸਨੇ ਆਪਣੀਆਂ ਫ਼ੌਜਾਂ ਦੇ ਸਰਦਾਰਾਂ ਨੂੰ ਇਸਰਾਏਲ ਦੇ ਸ਼ਹਿਰਾਂ ਦੇ ਵਿਰੁੱਧ ਭੇਜਿਆ। ਉਨ੍ਹਾਂ ਨੇ ਈਯੋਨ, ਦਾਨ, ਅਬੇਲ-ਮਾਇਮ ਅਤੇ ਨਫ਼ਰਾਲੀ ਦੇ ਸ਼ਹਿਰਾਂ ਵਿੱਚ ਦੇ ਸਾਰੇ ਭਂਡਾਰਾਂ ਜਿੱਥੇ ਖਜ਼ਾਨੇ ਇਕੱਤਰ ਹੁੰਦੇ ਸਨ ਨੂੰ ਤਬਾਹ ਕਰ ਦਿੱਤਾ।5 ਜਦੋਂ ਬਆਸ਼ਾ ਨੂੰ ਇਸਰਾਏਲ ਦੇ ਸ਼ਹਿਰਾਂ ਉੱਪਰ ਹਮਲੇ ਦੀ ਖਬਰ ਮਿਲੀ ਤਾਂ ਉਸਨੇ ਰਾਮਾਹ ਵਿੱਚ ਕਿਲਾ ਬਨਾਉਣਾ ਛੱਡ ਕੇ ਆਪਣਾ ਕੰਮ ਉੱਥੇ ਹੀ ਬੰਦ ਕਰ ਦਿੱਤਾ।6 ਤਦ ਆਸਾ ਪਾਤਸ਼ਾਹ ਨੇ ਸਾਰੇ ਯਹੂਦੀਆਂ ਨੂੰ ਸਦਿਆ ਅਤੇ ਉਹ ਰਾਮਾਹ ਸ਼ਹਿਰ ਵਿੱਚ ਗਏ ਤੇ ਬਆਸ਼ਾ ਉੱਥੇ ਕਿਲਾ ਬਨਾਉਣ ਲਈ ਜੋ ਲੱਕੜ ਅਤੇ ਪੱਥਰ ਦੀ ਵਰਤੋਂ ਕਰ ਰਿਹਾ ਸੀ, ਉਹ ਸਭ ਚੁੱਕ ਲਿਆਏ। ਆਸਾ ਅਤੇ ਯਹੂਦਾਹ ਦੇ ਲੋਕਾਂ ਨੇ ਉਸ ਲੱਕੜ ਅਤੇ ਪੱਥਰ ਨਾਲ ਗ਼ਬਾ ਅਤੇ ਮਿਸਫ਼ਾਹ ਸ਼ਹਿਰ ਨੂੰ ਪਕਿਆ ਕੀਤਾ।
7 ਉਸ ਵਕਤ ਹਨਾਨੀ ਪੈਗੰਬਰ ਆਸਾ ਕੋਲ ਆਇਆ ਅਤੇ ਉਸਨੂੰ ਆਖਿਆ, "ਆਸਾ, ਤੂੰ ਅਰਾਮ ਦੇ ਪਾਤਸ਼ਾਹ ਉੱਪਰ ਨਿਰਭਰ ਹੋਇਆ ਤੇ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਤੇ ਨਿਰਭਰ ਨਹੀਂ ਹੋਇਆ, ਇਸੇ ਕਾਰਣ ਅਰਾਮ ਦੀ ਸੈਨਾ ਤੇਰੇ ਹੱਥੋਂ ਬਚ ਕੇ ਨਿਕਲ ਗਈ ਹੈ।8 ਕੂਸ਼ੀਆਂ ਅਤੇ ਲੂਬੀਆਂ ਦੀ ਵੀ ਬੜੀ ਤਕੜੀ ਫ਼ੌਜ ਹੈ। ਉਨ੍ਹਾਂ ਕੋਲ ਕਈ ਰੱਥ ਅਤੇ ਰਬਵਾਨ ਹਨ। ਪਰ ਆਸਾ, ਤੂੰ ਯਹੋਵਾਹ ਉੱਪਰ ਭਰੋਸਾ ਰੱਖਿਆ ਕਿ ਉਹ ਭਾਰੀ ਫ਼ੌਜ ਨੂੰ ਹਾਰ ਦੇਵੇ ਸੋ ਯਹੋਵਾਹ ਨੇ ਉਨ੍ਹਾਂ ਨੂੰ ਤੇਰੇ ਹੱਥ ਕਰ ਦਿੱਤਾ।9 ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਵੇਖਦੀਆਂ ਹਨ ਤਾਂ ਕਿ ਉਹ ਉਨ੍ਹਾਂ ਦੀ ਮਦਦ ਕਰੇ ਜਿਨ੍ਹਾਂ ਦਾ ਦਿਲ ਉਸ ਉੱਪਰ ਪੂਰਾ ਨਿਸ਼ਚਾ ਰੱਖਦਾ ਹੈ। ਆਸਾ, ਤੂੰ ਮੂਰਖਤਾਈ ਕੀਤੀ ਇਸ ਲਈ ਹੁਣ ਤੇਰੇ ਅੱਗੇਰੇ ਜੀਵਨ 'ਚ ਲੜਾਈ ਹੀ ਲੜਾਈ ਹੈ।"10 ਆਸਾ ਨੂੰ ਹਨਾਨੀ ਦੇ ਇਨ੍ਹਾਂ ਬਚਨਾ ਤੇ ਕਰੋਧ ਆਇਆ। ਉਹ ਇੰਨਾ ਕਰੋਧ ਵਿੱਚ ਆਇਆ ਕਿ ਉਸਨੇ ਹਨਾਨੀ ਨੂੰ ਕੈਦ ਕਰ ਦਿੱਤਾ ਇਉਂ ਆਸਾ ਨੇ ਕਈਆਂ ਲੋਕਾਂ ਨਾਲ ਵੇਲੇ ਬੜਾ ਰੁਖ੍ਖਾ ਵਿਵਹਾਰ ਵੀ ਕੀਤਾ।11 ਆਸਾ ਦੇ ਸ਼ੁਰੂ ਤੋਂ ਲੈਕੇ ਅੰਤ ਤੀਕ ਦੇ ਕਾਰਨਾਮੇ 'ਯਹੂਦਾਹ ਅਤੇ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ' ਵਿੱਚ ਲਿਖੇ ਹੋਏ ਹਨ।12 ਆਸਾ ਦੀ ਪਾਤਸ਼ਾਹੀ ਦੇ13 ਆਸਾ ਆਪਣੇ ਰਾਜ ਦੇ14 ਤੇ ਲੋਕਾਂ ਨੇ ਉਸਨੂੰ ਦਾਊਦ ਦੇ ਸ਼ਹਿਰ ਵਿੱਚ ਆਸਾ ਦੇ ਆਪਣੇ ਬਣਾਏ ਮਕਬਰੇ ਵਿੱਚ ਉਸ ਨੂੰ ਦਫ਼ਨਾਅ ਦਿੱਤਾ। ਲੋਕਾਂ ਨੇ ਉਸਨੂੰ ਖੂਸ਼ਬੂਦਾਰ ਮਸਾਲਿਆਂ ਤੇ ਇਤਰ ਭਰੀ ਸੇਜਾਂ ਤੇ ਲਿਟਾਅ ਕੇ ਉਸਨੂੰ ਦਫ਼ਨਾਇਆ ਅਤੇ ਉਸਦੇ ਸਂਮਾਨ ਵਿੱਚ ਵੱਡੀ ਅੱਗ ਬਾਲੀ।