the Fourth Week of Advent
Click here to join the effort!
Read the Bible
ਬਾਇਬਲ
੧ ਸਮੋਈਲ 5
1 ਫ਼ਲਿਸਤੀਆਂ ਨੇ ਅਬਨ-ਅਜ਼ਰ ਤੋਂ ਪਰਮੇਸ਼ੁਰ ਤੋਂ ਦਾ ਪਵਿੱਤਰ ਸੰਦੂਕ ਚੁਕਵਾ ਕੇ ਅਸ਼ਦੋਦ ਵਿੱਚ ਪਹੁੰਚਾ ਦਿੱਤਾ।2 ਫ਼ਲਿਸਤੀਆਂ ਨੇ ਪਵਿੱਤਰ ਸੰਦੂਕ ਨੂੰ ਦਾਗੋਨ ਦੇ ਘਰ ਵਿੱਚ ਲਿਆਕੇ ਦਾਗੋਨ ਕੋਲ ਰੱਖਿਆ।3 ਅਗਲੀ ਸਵੇਰ ਨੂੰ ਜਦ ਅਸ਼ਦੋਦੀ ਉਠੇ ਤਾਂ ਉਨ੍ਹਾਂ ਵੇਖਿਆ ਕਿ ਦਾਗੋਨ ਯਹੋਵਾਹ ਦੇ ਸੰਦੂਕ ਅੱਗੇ ਮੂੰਹ ਪਰਨੇ ਧਰਤੀ ਉੱਪਰ ਡਿਗਿਆ ਹੋਇਆ ਹੈ।ਤਾਂ ਅਸ਼ਦੋਦ ਦੇ ਲੋਕਾਂ ਨੇ ਦਾਗੋਨ ਦੇ ਬੁੱਤ ਨੂੰ ਚੁੱਕੇ ਵਾਪਸ ਉਸਦੀ ਥਾਵੇਂ ਖੜਾ ਕੀਤਾ।4 ਪਰ ਅਗਲੀ ਸਵੇਰ ਜਦ ਅਸ਼ਦੋਦੀ ਉਠੇ ਤਾਂ ਉਨ੍ਹਾਂ ਨੇ ਦਾਗੋਨ ਨੂੰ ਮੂੰਹ ਪਰਨੇ ਡਿਗਿਆ ਪ੍ਪਾਇਆ। ਦਾਗੋਨ ਯਹੋਵਾਹ ਦੇ ਪਵਿੱਤਰ ਸੰਦੂਕ ਅੱਗੇ ਡਿਗਿਆ ਪਿਆ ਸੀ। ਇਸ ਵਾਰ ਦਾਗੋਨ ਦੇ ਹੱਥ ਸਿਰ ਡਿੱਗਕੇ ਟੁੱਟਕੇ ਥੜੇ ਉੱਤੇ ਖਿਲ੍ਲਰੇ ਪਏ ਸਨ। ਸਿਰਫ਼ ਉਸਦਾ ਸ਼ਰੀਰ ਸਬੂਤਾ ਸੀ।5 ਇਸੇ ਲਈ, ਅਜੇ ਤੀਕ ਵੀ ਦਾਗੋਨ ਦੇ ਜਾਜਕ ਜਾਂ ਕੋਈ ਵੀ ਹੋਰ ਮਨੁੱਖ ਜੋ ਵੀ ਅਸ਼ਦੋਦ ਵਿੱਚ ਦਾਗੋਨ ਦੇ ਮੰਦਰ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਹ ਉਸ ਥੜੇ ਉੱਤੇ ਪੈਰ ਰੱਖਣ ਤੋਂ ਇਨਕਾਰ ਕਰਦਾ ਹੈ।
6 ਯਹੋਵਾਹ ਨੇ ਅਸ਼ਦੋਦ ਦੇ ਲੋਕਾਂ ਅਤੇ ਉਨ੍ਹਾਂ ਦੇ ਗੁਆਂਢੀਆਂ ਦਾ ਜਿਉਣਾ ਔਖਾ ਕਰ ਦਿੱਤਾ ਅਤੇ ਉਸਨੇ ਉਨ੍ਹਾਂ ਨੂੰ ਅਨੇਕਾਂ ਮੁਸੀਬਤਾਂ ਦਿੱਤੀਆਂ। ਉਸਨੇ ਉਨ੍ਹਾਂ ਨੂੰ ਸਤਾਉਣ ਵਾਲੀਆਂ ਰਸੌਲੀਆਂ ਦਿੱਤੀਆਂ। ਉਸਨੇ ਉਥੇ ਚੂਹੇ ਭੇਜੇ ਅਤੇ ਉਹ ਉਨ੍ਹਾਂ ਦੇ ਸਾਰਿਆਂ ਜਹਾਜ਼ਾਂ ਵਿੱਚ ਫ਼ੈਲ ਗਏ ਅਤੇ ਫ਼ੇਰ ਉਨ੍ਹਾਂ ਦੀ ਜ਼ਮੀਨ ਵਿੱਚ ਚਲੇ ਗਏ। ਸ਼ਹਿਰ ਵਿੱਚ ਹਰ ਕੋਈ ਡਰਿਆ ਹੋਇਆ ਸੀ।7 ਅਸ਼ਦੋਦੀਆਂ ਨੇ ਵੇਖਿਆ ਕਿ ਕੀ ਭਾਣਾ ਵਰਤ ਰਿਹਾ ਹੈ ਤਾਂ ਉਨ੍ਹਾਂ ਕਿਹਾ, "ਇਸਰਾਏਲ ਦੇ ਪਰਮੇਸ਼ੁਰ ਦਾ ਸੰਦੂਕ ਇੱਥੇ ਨਹੀਂ ਟਿਕ ਸਕਦਾ। ਤਾਂ ਹੀ ਪਰਮੇਸ਼ੁਰ ਸਾਨੂੰ ਅਤੇ ਸਾਡੇ ਦੇਵਤੇ ਦਾਗੋਨ ਨੂੰ ਦੰਡ ਦੇ ਰਿਹਾ ਹੈ।"8 ਅਸ਼ਦੋਦ ਦੇ ਲੋਕਾਂ ਨੇ ਫ਼ਲਿਸਤੀਆਂ ਦੇ ਸਾਰੇ ਆਗੂਆਂ ਨੂੰ ਇਕਠਿਆ ਬੁਲਾਇਆ ਅਤੇ ਪੁਛਿਆ, "ਸਾਨੂੰ ਇਸਰਾਏਲ ਦੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨਾਲ ਕੀ ਕਰਨਾ ਚਾਹੀਦਾ ਹੈ?"ਸ਼ਾਸਕਾਂ ਨੇ ਜਵਾਬ ਦਿੱਤਾ, "ਇਸਰਾਏਲ ਦੇ ਪਵਿੱਤਰ ਸੰਦੂਕ ਨੂੰ ਗਥ ਦੇ ਸ਼ਹਿਰ ਵਿੱਚ ਲੈ ਜਾਉ।" ਤਾਂ ਫ਼ਲਿਸਤੀਆਂ ਨੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਚੁੱਕ ਲਿਆ।9 ਪਰ ਜਦੋਂ ਫ਼ਲਿਸਤੀਆਂ ਦੇ ਲੋਕ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਗਥ ਵਿੱਚ ਲੈ ਗਏ, ਤਾਂ ਯਹੋਵਾਹ ਨੇ ਉਸ ਸ਼ਹਿਰ ਨੂੰ ਨਸ਼ਟ ਕਰ ਦਿੱਤਾ। ਉਥੋਂ ਦੇ ਲੋਕ ਬਹੁਤ ਡਰ ਗਏ। ਪਰਮੇਸ਼ੁਰ ਨੇ ਉਥੋਂ ਦੇ ਲੋਕ, ਕੀ ਵੱਡੇ, ਕੀ ਬੁਢੇ ਅਤੇ ਬੱਚੇ ਸਭਨਾ ਉੱਤੇ ਬੜਾ ਕਹਿਰ ਲਿਆਂਦਾ। ਗਥ ਦੇ ਲੋਕਾਂ ਨੂੰ ਮਵੇਸ਼ੀਆਂ ਵਰਗੀਆਂ ਖਤਰਨਾਕ ਬਿਮਾਰੀਆਂ ਲੱਗ ਗਈਆਂ।10 ਇਸ ਸਭ ਤੋਂ ਡਰਕੇ ਫ਼ਲਿਸਤੀਆਂ ਨੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਗਥ ਤੋਂ ਅਕਰੋਨ ਭੇਜ ਦਿੱਤਾ।ਪਰ ਜਦੋਂ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਅਕਰੋਨ ਵਿੱਚ ਪਹੁੰਚਿਆ ਤਾਂ ਉਥੋਂ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਅਤੇ ਕਿਹਾ, "ਤੁਸੀਂ ਇਸਰਾਏਲ ਦੇ ਪਰਮੇਸ਼ੁਰ ਦਾ ਸੰਦੂਕ ਭਲਾ ਸਾਡੇ ਸ਼ਹਿਰ ਅਕਰੋਨ ਵਿੱਚ ਕਿਉਂ ਲਿਆਏ ਹੋ? ਕੀ ਤੁਸੀਂ ਹੁਣ ਸਾਨੂੰ ਅਤੇ ਸਾਡੇ ਲੋਕਾਂ ਨੂੰ ਮਾਰਨਾ ਚਾਹੁੰਦੇ ਹੋ?"11 ਅਕਰੋਨੀ ਲੋਕਾਂ ਨੇ ਸਾਰੇ ਫ਼ਲਿਸਤੀਆਂ ਦੇ ਸ਼ਾਸਕਾਂ ਨੂੰ ਇਕੱਤਰ ਕਰਕੇ ਉਨ੍ਹਾਂ ਤੋਂ ਇਹ ਪੁਛਿਆ ਅਤੇ ਉਨ੍ਹਾਂ ਨੂੰ ਆਖਿਆ, "ਇਸ ਇਸਰਾਏਲ ਦੇ ਪਰਮੇਸ਼ੁਰ ਦਾ ਸੰਦੂਕ ਇਸ ਤੋਂ ਪਹਿਲਾਂ ਕਿ ਉਹ ਸਾਡੇ ਉੱਤੇ ਕਰੋਪੀ ਲਿਆਵੇ ਅਤੇ ਸਾਨੂੰ ਮਾਰ ਸੁੱਟੇ, ਚੰਗਾ ਹੈ ਕਿ ਇਸਨੂੰ ਵਾਪਸ ਜਿਥੋਂ ਲਿਆਏ ਸੀ, ਉਥੇ ਹੀ ਛੱਡ ਆਵੋ।"ਅਕਰੋਨ ਦੇ ਲੋਕੀ ਬਹੁਤ ਘਬਰਾਏ ਹੋਏ ਸਨ। ਪਰਮੇਸ਼ੁਰ ਨੇ ਉਥੇ ਹੋਰਨਾਂ ਲੋਕਾਂ ਦਾ ਜਿਉਣਾ ਹਰਾਮ ਕਰ ਦਿੱਤਾ।12 ਬਹੁਤ ਸਾਰੇ ਲੋਕ ਮਰ ਗਏ ਅਤੇ ਜਿਹੜੇ ਲੋਕ ਉਥੇ ਬਚੇ ਉਨ੍ਹਾਂ ਨੂੰ ਮਵੇਸ਼ੀਆਂ ਹੋ ਗਈਆਂ ਅਤੇ ਉਹ ਆਕਾਸ਼ ਤੱਕ ਉੱਚੀ-ਉੱਚੀ ਦੁਹਾਈ ਦੇਣ ਲੱਗੇ।