Christmas Eve
Click here to join the effort!
Read the Bible
ਬਾਇਬਲ
੧ ਸਮੋਈਲ 31
1 ਫ਼ਲਿਸਤੀ ਇਸਰਾਏਲੀਆਂ ਦੇ ਵਿਰੁੱਧ ਲੜੇ ਤਾਂ ਇਸਰਾਏਲੀ ਫ਼ਲਿਸਤੀ ਵਿੱਚੋਂ ਭੱਜ ਗਏ। ਬਹੁਤ ਸਾਰੇ ਇਸਰਾਏਲੀ ਗਿਲਬੋਆ ਦੇ ਪਹਾੜ ਵਿੱਚ ਮਾਰੇ ਗਏ।2 ਫ਼ਲਿਸਤੀਆਂ ਨੇ ਸ਼ਾਊਲ ਅਤੇ ਉਸਦੇ ਪੁੱਤਰਾਂ ਦੇ ਵਿਰੁੱਧ ਬੜੀ ਸਖਤ ਅਤੇ ਔਖੀ ਲੜਾਈ ਲੜੀ।ਫ਼ਲਿਸਤੀਆਂ ਨੇ ਸ਼ਾਊਲ ਦੇ ਯੋਨਾਥਾਨ, ਅਬੀਨਾਦਾਬ ਅਤੇ ਮਲਕਿਸ਼ੂਆ ਪੁੱਤਰਾਂ ਨੂੰ ਮਾਰ ਸੁਟਿਆ।3 ਸ਼੍ਸ਼ਾਊਲ ਦੇ ਉੱਪਰ ਇਹ ਲੜਾਈ ਬਹੁਤ ਭਾਰੀ ਪਈ। ਤੀਰ ਅੰਦਾਜ਼ਾਂ ਨੇ ਸ਼ਾਊਲ ਉੱਪਰ ਤੀਰ ਉੱਤੇ ਤੀਰ ਛੱਡੇ। ਤਾਂ ਉਹ ਤੀਰਾਂ ਨਾਲ ਵਿਂਨ੍ਹਕੇ ਘਾਇਲ ਹੋ ਗਿਆ।4 ਸ਼ਾਊਲ ਨੇ ਆਪਣੇ ਸੇਵਕ ਜਿਸਨ ਉਸਦੇ ਸ਼ਸਤਰ ਚੁੱਕੇ ਹੋਏ ਸਨ ਉਸਨੂੰ ਆਖਿਆ, "ਆਪਣੀ ਤਲਵਾਰ ਕਢ ਮੈਨੂੰ ਵਢ ਸੁੱਟ। ਫ਼ਿਰ ਉਹ ਅਸੁੰਨਤੀਏ ਮੈਨੂੰ ਦੁੱਖ ਦੇਕੇ ਮੇਰਾ ਮਖੌਲ ਨਾ ਉਡਾਉਣਗੇ।" ਪਰ ਸ਼ਾਊਲ ਦਾ ਸਹਾਇਕ ਇਸ ਕਂਮੋਂ ਡਰ ਗਿਆ ਅਤੇ ਉਸਨੇ ਮਾਰਨ ਤੋਂ ਇਨਕਾਰ ਕਰ ਦਿੱਤਾ।ਸ਼ਾਊਲ ਨੇ ਆਪਣੀ ਤਲਵਾਰ ਖੁਦ ਕਢੀ ਅਤੇ ਆਪਣੇ-ਆਪ ਨੂੰ ਵਢ ਸੁਟਿਆ।5 ਸ੍ਸਹਾਇਕ ਨੇ ਵੇਖਿਆ ਕਿ ਸ਼ਾਊਲ ਮੋਇਆ ਪਿਆ ਹੈ ਤਾਂ ਉਸਨੇ ਵੀ ਆਪਣੀ ਤਲਵਾਰ ਕਢਕੇ ਆਪਣੇ-ਆਪ ਨੂੰ ਵੀ ਵਢ ਸੁਟਿਆ। ਉਹ ਸ਼ਾਊਲ ਦੇ ਨਾਲ ਉਥੇ ਹੀ ਮਰ ਗਿਆ।6 ਤਾਂ ਉਸ ਦਿਨ ਸ਼ਾਊਲ ਉਸਦਾ ਸਹਾਇਕ ਆਦਮੀ ਅਤੇ ਸ਼ਾਊਲ ਦੇ ਤਿੰਨ ਪੁੱਤਰ ਇੱਕੋ ਦਿਨ ਹੀ ਇਕਠਿਆਂ ਹੀ ਮਰੇ।7 ਉਨ੍ਹਾਂ ਇਸਰਾਏਲੀ ਮਨੁਖਾਂ ਨੇ ਜੋ ਉਸ ਵਾਦੀ ਦੇ ਦੂਜੇ ਪਾਸੇ ਸਨ ਅਤੇ ਉਨ੍ਹਾਂ ਨੇ ਜੋ ਯਰਦਨ ਨਦੀ ਤੋਂ ਪਾਰ ਸਨ ਜਦ ਇਹ ਵੇਖਿਆ ਕਿ ਇਸਰਾਏਲ ਦੇ ਲੋਕ ਨੱਸ ਗਏ ਹਨ ਅਤੇ ਸ਼ਾਊਲ ਅਤੇ ਉਸਦੇ ਪੁੱਤਰ ਮਰੇ ਪਏ ਹਨ, ਤਾਂ ਉਹ ਵੀ ਸ਼ਹਿਰਾਂ ਨੂੰ ਛੱਡਾਕੇ ਭੱਜ ਗਏ ਅਤੇ ਫ਼ਿਲਸਤੀ ਉਨ੍ਹਾਂ ਜਗ਼੍ਹਾ ਉੱਤੇ ਆਕੇ ਵਸ ਗਏ।
8 ਅਗਲੇ ਦਿਨ, ਜਦ ਫ਼ਲਿਸਤੀ ਉਨ੍ਹਾਂ ਲੋਥਾਂ ਦੇ ਸਮਾਨ ਲਾਹੁਣ ਆਏ ਤਾਂ ਉਨ੍ਹਾਂ ਨੂੰ ਸ਼ਾਊਲ ਅਤੇ ਉਸਦੇ ਤਿੰਨੋ ਪੁੱਤਰ ਗਿਲਬੋਆ ਪਹਾੜ ਵਿੱਚ ਡਿੱਗੇ ਪਏ ਲਭੇ।9 ਤਾਂ ਉਨ੍ਹਾਂ ਨੇ ਉਸਦਾ ਸਿਰ ਵਢ ਸੁਟਿਆ ਅਤੇ ਉਸਦੇ ਸ਼ਸਤਰ ਲਾਹਕੇ ਫ਼ਲਿਸਤੀਆਂ ਦੇ ਦੇਸ਼ ਵਿੱਚ ਭੇਜ ਦਿੱਤੇ ਜੋ ਉਹ ਉਨ੍ਹਾਂ ਬੁੱਤਾਂ ਦੇ ਮੰਦਰਾਂ ਵਿੱਚ ਅਤੇ ਲੋਕਾਂ ਵਿੱਚ ਉਸਦਾ ਢਂਡੋਰਾ ਫ਼ੇਰਨ।10 ਉਨ੍ਹਾਂ ਨੇ ਉਸਦੇ ਸ਼ਸਤਰਾਂ ਨੂੰ ਅਸ਼ਤਾਰੋਥ ਦੇਵੀ ਦੇ ਮੰਦਰ ਵਿੱਚ ਰੱਖਿਆ। ਸ਼ਾਊਲ ਦੀ ਲੋਥ ਨੂੰ ਉਨ੍ਹਾਂ ਨੇ ਬੈਤ-ਸ਼ਾਨ ਦੀ ਕੰਧ ਉੱਪਰ ਟੰਗ ਦਿੱਤਾ।11 ਜਦ ਯਾਬੇਸ ਗਿਲਆਦ ਦੇ ਵਾਸੀਆਂ ਨੇ ਸੁਣਿਆ ਕਿ ਫ਼ਲਿਸਤੀਆਂ ਨੇ ਸ਼ਾਊਲ ਨਾਲ ਇਵੇਂ ਕੀਤਾ।12 ਤਾਂ ਯਾਬੇਸ਼ ਦੇ ਸਾਰੇ ਸਿਪਾਹੀ ਬੈਤ-ਸ਼ਾਨ ਨੂੰ ਗਏ। ਉਹ ਸਾਰੀ ਰਾਤ ਤੁਰਦੇ ਗਏ। ਤਾਂ ਉਥੇ ਜਾਕੇ ਉਨ੍ਹਾਂ ਨੇ ਸ਼ਾਊਲ ਦੇ ਸ਼ਰੀਰ ਨੂੰ ਬੈਤ-ਸ਼ਾਨ ਦੀ ਕੰਧ ਤੋਂ ਉਤਾਰਿਆ। ਉਨ੍ਹਾਂ ਨੇ ਸ਼ਾਊਲ ਪੁੱਤਰਾਂ ਦੀਆਂ ਲੋਥਾਂ ਨੂੰ ਵੀ ਦੀਵਾਰ ਤੋਂ ਉਤਾਰਿਆ। ਫ਼ੇਰ ਉਹ ਲੋਥਾਂ ਯਾਬੇਸ਼ ਨੂੰ ਲੈ ਗਏ। ਉਥੇ ਯਾਬੇਸ਼ ਦੇ ਲੋਕਾਂ ਨੇ ਸ਼ਾਊਲ ਅਤੇ ਉਸਦੇ ਤਿੰਨੋ ਪੁੱਤਰਾਂ ਦੀਆਂ ਲੋਥਾਂ ਨੂੰ ਸਾੜ ਦਿੱਤਾ।13 ਫ਼ਿਰ ਇਨ੍ਹਾਂ ਲੋਕਾਂ ਨੇ ਸ਼ਾਊਲ ਅਤੇ ਉਸ ਦੇ ਤਿੰਨੋ ਪੁੱਤਰਾਂ ਦੀਆਂ ਹੱਡੀਆਂ ਨੂੰ ਯਾਬੇਸ ਦੇ ਵੱਡੇ ਬਲੂਤ ਦੇ ਬਿਰਛ ਹੇਠਾਂ ਦੱਬ ਦਿੱਤਾ। ਤਦ ਯਾਬੇਸ ਦੇ ਲੋਕਾਂ ਨੇ ਉਨ੍ਹਾਂ ਪ੍ਰਤੀ ਆਪਣਾ ਦੁੱਖ ਪਰਗਟ ਕੀਤਾ ਅਤੇ ਸੱਤ ਦਿਨ ਤੱਕ ਵਰਤ ਰੱਖਿਆ।