Maundy Thursday
free while helping to build churches and support pastors in Uganda.
Click here to learn more!
Read the Bible
ਬਾਇਬਲ
੧ ਸਮੋਈਲ 13
1 ਉਸ ਵਕਤ ਸ਼ਾਊਲ ਇੱਕ ਸਾਲ ਤੱਕ ਪਾਤਸ਼ਾਹ ਰਿਹਾ। ਜਦੋਂ ਸ਼ਾਊਲ ਦੋ ਵਰ੍ਹੇ ਇਸਰਾਏਲ ਉੱਤੇ ਰਾਜ ਕਰ ਚੁੱਕਾ।2 ਉਸਨੇ ਇਸਰਾਏਲ ਵਿੱਚੋਂ3 ਯੋਨਾਥਾਨ ਨੇ ਫ਼ਲਿਸਤੀਆਂ ਨੂੰ ਜੋ ਗਿਬਆਹ ਵਿੱਚ ਸਨ ਨੂੰ ਹਰਾਇਆ। ਜਦੋਂ ਫ਼ਲਿਸਤੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਕਿਹਾ, "ਇਬਰਾਨੀਆਂ ਨੇ ਧਰੋਹ ਕੀਤਾ ਹੈ।"ਸ਼ਾਊਲ ਨੇ ਆਖਿਆ, "ਸਾਰੇ ਇਬਰਾਨੀ ਸੁਣ ਲੈਣ ਕਿ ਕੀ ਵਾਪਰਿਆ ਹੈ।" ਇਸ ਵਾਸਤੇ ਸ਼ਾਊਲ ਨੇ ਸਾਰੇ ਇਸਰਾਏਲ ਵਿੱਚ ਤੂਤੀ ਫ਼ੁੰਕਵਾਈ।4 ਸਾਰੇ ਇਸਰਾਏਲੀਆਂ ਨੇ ਇਹ ਖਬਰ ਸੁਣੀ ਤਾਂ ਉਨ੍ਹਾਂ ਕਿਹਾ, "ਸ਼ਾਊਲ ਨੇ ਫ਼ਲਿਸਤੀਆਂ ਨੇ ਗੈਰੀਜ਼ਨ ਨੂੰ ਹਰਾਇਆ ਸੀ। ਹੁਣ ਫ਼ਲਿਸਤੀ ਸੱਚਮੁੱਚ ਹੀ ਇਸਰਾਏਲੀਆਂ ਨਾਲ ਨਫ਼ਰਤ ਕਰਨਗੇ।"ਸਾਰੇ ਇਸਰਾਏਲੀਆਂ ਨੂੰ ਸ਼ਾਊਲ ਦੇ ਨਾਲ ਜੁੜਨ ਲਈ ਗਿਲਗਾਲ ਵਿੱਚ ਬੁਲਾਇਆ ਗਿਆ ਸੀ।5 ਫ਼ਲਿਸਤੀ ਇਸਰਾਏਲ ਦੇ ਵਿਰੁੱਧ ਲੜਨ ਲਈ ਇਕਠੇ ਹੋ ਗਏ। ਉਨ੍ਹਾਂ ਕੋਲ6 ਇਸਰਾਏਲੀਆਂ ਨੂੰ ਲੱਗਾ ਕਿ ਉਹ ਮੂਸੀਬਤ ਵਿੱਚ ਹਨ। ਉਨ੍ਹਾਂ ਨੇ ਆਪਣੇ-ਆਪ ਨੂੰ ਫ਼ਸੇ ਹੋਏ ਮਹਿਸੂਸ ਕੀਤਾ ਇਸ ਲਈ ਉਹ ਕਂਦਰਾਂ, ਝਾੜੀਆਂ ਅਤੇ ਗੁਫ਼ਾਵਾਂ ਵਿੱਚ ਪਹਾੜਾ ਦੇ ਇਧਰ-ਉਧਰ ਅਹੁਲਿਆਂ ਵਿੱਚ ਆਪਣੇ-ਆਪ ਨੂੰ ਬਚਾਉਣ ਲਈ ਲੁਕਣ ਲੱਗੇ। ਸਗੋਂ ਉਹ ਜ਼ਮੀਨ ਉੱਤੇ ਵੀ ਉਸਤੋਂ ਥੱਲੇ ਗਢਿਆਂ 'ਚ ਖੂਹਾਂ ਵਿੱਚ ਟੋਇਆਂ ਆਦਿ ਵਿੱਚ ਲੁਕ ਗਏ।7 ਕਈ ਇਬਰਾਨੀ ਯਰਦਨ ਦਰਿਆ ਤੋਂ ਪਾਰ ਗਾਦ ਅਤੇ ਗਿਲਆਦ ਦੇਸ਼ ਨੂੰ ਚਲੇ ਗਏ। ਸ਼ਾਊਲ ਅਜੇ ਵੀ ਗਿਲਗਾਲ ਵਿੱਚ ਹੀ ਸੀ। ਉਸ ਦੀ ਫ਼ੌਜ ਦੇ ਸਾਰੇ ਆਦਮੀ ਡਰ ਨਾਲ ਕੰਬ ਰਹੇ ਸਨ।
8 ਸਮੂਏਲ ਨੇ ਕਿਹਾ ਸੀ ਕਿ ਉਹ ਸ਼ਾਊਲ ਨੂੰ ਗਿਲਗਾਲ ਵਿੱਚ ਮਿਲੇਗਾ। ਸ਼ਾਊਲ ਸੱਤ ਦਿਨ ਤੱਕ ਉਡੀਕਦਾ ਰਿਹਾ ਪਰ ਸਮੂਏਲ ਅਜੇ ਤੀਕ ਗਿਲਗਾਲ ਵਿੱਚ ਨਹੀਂ ਸੀ ਪਹੁੰਚਿਆ ਅਤੇ ਸਿਪਾਹੀ ਸ਼ਾਊਲ ਨੂੰ ਛੱਡਕੇ ਭੱਜਣੇ ਸ਼ੁਰੂ ਹੋ ਗਏ।9 ਤਾਂ ਸ਼ਾਊਲ ਨੇ ਕਿਹਾ, "ਹੋਮ ਦੀਆਂ ਭੇਟਾਂ ਅਤੇ ਸੁਖ-ਸਾਂਦ ਦੀਆਂ ਭੇਟਾਂ ਮੇਰੇ ਕੋਲ ਲੈਕੇ ਆਵੋ।" ਤਾਂ ਸ਼ਾਊਲ ਨੇ ਹੋਮ ਦੀਆਂ ਭੇਟਾਂ ਚੜਾਈਆਂ।10 ਜਿਵੇਂ ਹੀ ਸ਼ਾਊਲ ਨੇ ਹੋਮ ਦੀ ਭੇਟ ਚੜਾਈ ਤਾਂ ਸਮੂਏਲ ਵੀ ਆ ਗਿਆ ਤਾਂ ਸ਼ਾਊਲ ਉਸਨੂੰ ਮਿਲਣ ਲਈ ਉਸਦੀ ਸੁਖ-ਸਾਂਦ ਪੁਛਣ ਲਈ ਉਠਿਆ।11 ਸਮੂਏਲ ਨੇ ਆਖਿਆ, "ਇਹ ਤੂੰ ਕੀ ਕੀਤਾ?"ਸ਼ਾਊਲ ਨੇ ਕਿਹਾ, "ਮੈਂ ਵੇਖਿਆ ਕਿ ਸਿਪਾਹੀ ਮੈਨੂੰ ਛੱਡਕੇ ਭੱਜ ਗਏ ਹਨ, ਤੂੰ ਸਮੇਂ ਸਿਰ ਪਹੁੰਚਿਆ ਨਹੀਂ ਅਤੇ ਫ਼ਲਿਸਤੀ ਮਿਕਮਾਸ਼ ਵਿੱਚ ਇਕਠੇ ਹੋ ਗਏ ਹਨ ਤਾਂ12 ਮੈਂ ਆਪਣੇ-ਆਪ 'ਚ ਸੋਚਿਆ ਕਿ, 'ਫ਼ਲਿਸਤੀ ਇੱਥੇ ਗਿਲਗਾਲ ਵਿੱਚ ਆਉਣਗੇ ਅਤੇ ਮੇਰੇ ਉੱਪਰ ਹਮਲਾ ਕਰ ਦੇਣਗੇ ਅਤੇ ਮੈਂ ਅਜੇ ਤੀਕ ਯਹੋਵਾਹ ਅੱਗੇ ਕਿਰਪਾ ਲਈ ਬੇਨਤੀ ਵੀ ਨਹੀਂ ਕੀਤੀ, ਇਸ ਲਈ ਮੈਂ ਮਜ਼ਬੂਰ ਹੋਕੇ ਹੋਮ ਦੀ ਭੇਟ ਚੜਾਈ।' "13 ਸਮੂਏਲ ਨੇ ਕਿਹਾ, "ਤੂੰ ਬੜੀ ਮੂਰਖਤਾਈ ਕੀਤੀ ਹੈ। ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਗਿਆ ਨਹੀਂ ਮੰਨੀ। ਜੇਕਰ ਤੂੰ ਪਰਮੇਸ਼ੁਰ ਦੇ ਹੁਕਮ ਨੂੰ ਮੰਨਿਆ ਹੁੰਦਾ ਤਾਂ ਉਸਨੇ ਤੇਰੇ ਪਰਿਵਾਰ ਨੂੰ ਹਮੇਸ਼ਾ ਲਈ ਇਸਰਾਏਲ ਦੇ ਲੋਕਾਂ ਉੱਪਰ ਰਾਜ ਬਖਸ਼ ਦੇਣਾ ਸੀ।14 ਪਰ ਹੁਣ ਤੇਰਾ ਰਾਜ ਨਾ ਠਹਿਰੇਗਾ। ਯਹੋਵਾਹ ਇੱਕ ਅਜਿਹਾ ਮਨੁੱਖ ਭਾਲ ਰਿਹਾ ਸੀ ਜਿਹੜਾ ਉਸਦਾ ਹੁਕਮ ਮੰਨਣਾ ਚਾਹੁੰਦਾ ਹੋਵੇ। ਯਹੋਵਾਹ ਨੇ ਉਹ ਮਨੁੱਖ ਭਾਲ ਲਿਆ ਹੈ ਅਤੇ ਯਹੋਵਾਹ ਨੇ ਉਸਨੂੰ ਆਪਣੇ ਲੋਕਾਂ ਦੇ ਆਗੂ ਵਜੋਂ ਚੁਣ ਲਿਆ ਹੈ। ਤੁਸੀਂ ਯਹੋਵਾਹ ਦੇ ਨੇਮਾਂ ਦਾ ਹੁਕਮ ਨਹੀਂ ਮੰਨਿਆ ਇਸ ਲਈ ਉਸਨੇ ਨਵਾਂ ਆਗੂ ਚੁਣ ਲਿਆ ਹੈ।"
15 ਇਸਤੋਂ ਬਾਦ ਸਮੂਏਲ ਉਠਿਆ ਅਤੇ ਗਿਲਗਾਲ ਨੂੰ ਛੱਡਕੇ ਉਥੋਂ ਚਲਾ ਗਿਆ।ਸ਼ਾਊਲ ਅਤੇ ਉਸਦੀ ਬਾਕੀ ਸੈਨਾ ਨੇ ਗਿਲਗਾਲ ਨੂੰ ਛੱਡਿਆ ਅਤੇ ਬਿਨਯਾਮੀਨ ਦੇ ਸ਼ਹਿਰ ਗਿਬਆਹ ਨੂੰ ਚੱਲ ਪਿਆ। ਸ਼ਾਊਲ ਜਿੰਨੀ ਉਸ ਕੋਲ ਫ਼ੌਜ ਬਚੀ ਸੀ ਉਸਦੀ ਗਿਣਤੀ ਕਰ ਰਿਹਾ ਸੀ। ਹੁਣ ਉਸ ਕੋਲ ਕੇਵਲ16 ਸ਼ਾਊਲ, ਉਸਦਾ ਪੁੱਤਰ ਯੋਨਾਥਾਨ ਅਤੇ ਬਾਕੀ ਦੇ ਉਨ੍ਹਾਂ ਦੇ ਨਾਲ ਦੇ ਸਿਪਾਹੀ ਬਿਨਯਾਮੀਨ ਵਿੱਚ ਗਿਬਆਹ ਨੂੰ ਮੁੜੇ।ਫ਼ਲਿਸਤੀਆਂ ਨੇ ਮਿਕਮਾਸ਼ ਵਿੱਚ ਡੇਰਾ ਲਾਇਆ ਹੋਇਆ ਸੀ।17 ਫ਼ਲਿਸਤੀਆਂ ਨੇ ਉਸ ਇਲਾਕੇ ਵਿੱਚ ਰਹਿੰਦੇ ਇਸਰਾਏਲੀਆਂ ਨੂੰ ਸਜ਼ਾ ਦੇਣ ਦਾ ਨਿਸ਼ਚਾ ਕਰ ਲਿਆ, ਇਸ ਲਈ ਸਵਾਰ ਫ਼ਲਿਸਤੀਆਂ ਦੇ ਡੇਰੇ ਤੋਂ ਤੁਰ ਪਏ ਅਤੇ ਉਹ ਤਿੰਨਾਂ ਦਸਤਿਆਂ ਵਿੱਚ ਵੰਡੇ ਗਏ। ਇੱਕ ਦਸਤਾ ਸ਼ੁਆਲ ਖੇਤਰ ਵਿੱਚ ਉਫ਼ਰਾਹ ਨੂੰ ਜਾਂਦੇ ਰਾਹ ਵੱਲ ਨੂੰ ਚਲਿਆ ਗਿਆ।18 ਦੂਜੀ ਟੋਲੀ ਬੈ-ਹੋਰੋਨ ਦੇ ਰਸਤੇ ਆਈ ਅਤੇ ਤੀਜੀ ਟੋਲੀ ਉਸ ਰਾਹ ਦੇ ਕੰਢੇ ਵੱਲ ਗਈ ਜੋ ਪੂਰਬੀ ਦਿਸ਼ਾ ਵੱਲ ਜਾਂਦਾ ਸੀ ਅਤੇ ਜੋ ਸਬੋਈਮ ਦੀ ਖੱਡ ਉੱਪਰ ਉਜਾੜ ਦੇ ਪਾਸੇ ਸੀ।19 ਉਸ ਵੇਲੇ ਇਸਰਾਏਲ ਦੇ ਸਾਰੇ ਦੇਸ਼ ਵਿੱਚ ਇੱਕ ਵੀ ਬੰਦਾ ਲੁਹਾਰ ਦਾ ਕੰਮ ਨਹੀਂ ਸੀ ਜਾਣਦਾ ਕਿਉਂਕਿ ਫ਼ਲਿਸਤੀਆਂ ਨੇ ਆਖਿਆ ਸੀ ਕਿ ਅਜਿਹਾ ਨਾ ਹੋਵੇ ਕਿ ਇਬਰਾਨੀ ਲੋਕ ਤਲਵਾਰਾਂ ਅਤੇ ਬਰਛੇ ਆਪਣੇ ਲਈ ਬਨਾਉਣ ਲੱਗ ਪੈਣ।20 ਸਗੋਂ ਸਾਰੇ ਇਸਰਾਏਲੀ ਫ਼ਲਿਸਤੀਆਂ ਕੋਲ ਆਪਣੇ ਹਲ, ਫ਼ਾਲੇ, ਕਹੀ ਅਤੇ ਕੁਹਾੜਾ ਅਤੇ ਦਾਤੀ ਆਦਿ ਤਿਖੇ ਕਰਵਾਉਣ ਲਈ ਲੈਕੇ ਜਾਂਦੇ ਸਨ।21 ਅਤੇ ਫ਼ਲਿਸਤੀ ਲੁਹਾਰ ਇਸਰਾਏਲੀਆਂ ਦੇ ਹਲ ਅਤੇ ਫ਼ਾਉੜਾ ਤਿਖੇ ਕਰਨ ਲਈ ਉਨ੍ਹਾਂ ਪਾਸੋਂ ਚਾਂਦੀ ਦਾ22 ਇੰਝ ਹੋਇਆ ਕਿ ਲੜਾਈ ਦੇ ਦਿਨ ਉਨ੍ਹਾਂ ਲੋਕਾਂ ਦੇ ਵਿੱਚੋਂ ਜੋ ਸ਼ਾਊਲ ਅਤੇ ਯੋਨਾਥਾਨ ਦੇ ਨਾਲ ਸਨ ਕਿਸੇ ਦੇ ਵੀ ਹੱਥ ਵਿੱਚ ਇੱਕ ਵੀ ਤਲਵਾਰ ਜਾਂ ਬਰਛੀ ਨਹੀਂ ਸੀ ਸਿਰਫ਼ ਇਹ ਔਜ਼ਾਰ ਸ਼ਾਊਲ ਅਤੇ ਉਸਦੇ ਪੁੱਤਰ ਯੋਨਾਥਾਨ ਕੋਲ ਸਨ।23 ਫ਼ਲਿਸਤੀ ਸਿਪਾਹੀਆਂ ਦਾ ਦਸਤਾ ਮਿਕਮਾਸ਼ ਦੇ ਪਹਾੜੀ ਇਲਾਕੇ ਉੱਤੇ ਚੌਕਸ ਸੀ।