Lectionary Calendar
Saturday, February 1st, 2025
the Third Week after Epiphany
Attention!
For 10¢ a day you can enjoy StudyLight.org ads
free while helping to build churches and support pastors in Uganda.
Click here to learn more!

Read the Bible

ਬਾਇਬਲ

੧ ਸਲਾਤੀਨ 21

1 ਅਹਾਬ ਪਾਤਸ਼ਾਹ ਦਾ ਮਹਿਲ ਸਾਮਰਿਯਾ ਨਗਰ ਵਿੱਚ ਸੀ। ਉਸ ਮਹਿਲ ਦੇ ਕੋਲ ਹੀ ਅੰਗੂਰਾਂ ਦਾ ਇੱਕ ਬਾਗ਼ ਸੀ, ਜਿਸਨੂੰ ਨਾਬੋਬ ਯਿਜ਼ਰੇਲ ਨੇ ਖਰੀਦਿਆ ਹੋਇਆ ਸੀ।2 ਇੱਕ ਦਿਨ ਅਹਾਬ ਨੇ ਨਾਬੋਬ ਨੂੰ ਆਖਿਆ, "ਆਪਣਾ ਬਾਗ਼ ਮੈਨੂੰ ਦੇਦੇ, ਮੈਂ ਇਸਨੂੰ ਸਬਜ਼ੀਆਂ ਦਾ ਬਾਗ਼ ਬਨਾਉਣਾ ਚਾਹੁੰਦਾ ਹਾਂ ਕਿਉਂ ਕਿ ਤੇਰਾ ਇਹ ਬਾਗ਼ ਮੇਰੇ ਮਹਿਲ ਦੇ ਕੋਲ ਹੈ। ਇਸਦੀ ਬਜਾਇ ਮੈਂ ਤੈਨੂੰ ਇਸਤੋਂ ਵਧੀਆਂ ਅੰਗੂਰਾਂ ਦਾ ਬਾਗ਼ ਕਿਤੇ ਹੋਰ ਜਗ੍ਹਾ ਤੇ ਦੇ ਦੇਵਾਂਗਾ ਜਾਂ ਮੈਂ ਤੈਨੂੰ ਇਸਦੀ ਕੀਮਤ ਜਿੰਨਾ ਧੰਨ ਦੇ ਦਿੰਦਾ ਹਾਂ।"3 ਨਾਬੋਬ ਨੇ ਕਿਹਾ, "ਮੈਂ ਉਹ ਤੈਨੂੰ ਨਹੀਂ ਦੇ ਸਕਦਾ ਜੋ ਮੈਂ ਆਪਣੇ ਪੁਰਖਿਆਂ ਤੋਂ ਵਿਰਸੇ ਵਿੱਚ ਪ੍ਰਾਪਤ ਕੀਤਾ ਹੈ।"4 ਤਾਂ ਅਹਾਬ ਘਰ ਨੂੰ ਪਰਤ ਆਇਆ ਪਰ ਉਹ ਨਾਬੋਬ ਉੱਤੇ ਕ੍ਰੋਧਿਤ ਵੀ ਸੀ ਅਤੇ ਪਰੇਸ਼ਾਨ ਵੀ। ਕਿਉਂ ਕਿ ਯਿਜ਼ਰੇਲੀ ਨਾਬੋਬ ਨੇ ਉਸਨੂੰ ਇਹ ਜੋ ਕਿਹਾ ਸੀ ਕਿ, "ਮੈਂ ਤੈਨੂੰ ਆਪਣੇ ਪੁਰਖਿਆਂ ਦੀ ਮੀਰਾਸ ਨਹੀਂ ਦੇਵਾਂਗਾ।" ਅਹਾਬ ਆਪਣੇ ਬਿਸਤਰ ਤੇ ਮੂਧੜੇ ਮੂੰਹ ਲੰਮਾ ਪੈ ਗਿਆ ਅਤੇ ਰੋਟੀ ਖਾਣ ਤੋਂ ਇਨਕਾਰ ਕੀਤਾ।

5 ਤਾਂ ਅਹਾਬ ਦੀ ਰਾਣੀ ਈਜ਼ਬਲ ਉਸਦੇ ਕੋਲ ਆਈ ਅਤੇ ਕਹਿਣ ਲਗੀ, "ਤੂੰ ਕਿਉਂ ਪਰੇਸ਼ਾਨ ਹੈਂ? ਤੂੰ ਰੋਟੀ ਖਾਣ ਤੋਂ ਇਨਕਾਰ ਕਿਉਂ ਕੀਤਾ ਹੈ?"6 ਅਹਾਬ ਨੇ ਆਖਿਆ, "ਮੈਂ ਯਿਜ਼ਰੇਲੀ ਦੇ ਨਾਬੋਬ ਨੂੰ ਚਾਂਦੀ ਲੈ ਕੇ ਆਪਣਾ ਅੰਗੂਰੀ ਬਾਗ਼ ਮੈਨੂੰ ਦੇਣ ਲਈ ਕਿਹਾ ਅਤੇ ਜੇਕਰ ਇਹ ਵੀ ਉਸ ਦੇ ਕਬੂਲਣ ਯੋਗ ਨਹੀਂ, ਮੈਂ ਉਸ ਨੂੰ ਇੱਕ ਹੋਰ ਅੰਗੂਰਾਂ ਦਾ ਬਾਗ਼ ਕਿਸੇ ਹੋਰ ਬਾਵੇਂ ਦੇ ਦੇਵਾਂਗਾ। ਪਰ ਉਸਨੇ ਆਖਿਆ, ਉਹ ਮੈਨੂੰ ਆਪਣਾ ਅੰਗੂਰੀ ਬਾਗ਼ ਨਹੀਂ ਦੇਵੇਗਾ।"7 ਤਾਂ ਰਾਣੀ ਈਜ਼ਬਲ ਨੇ ਉਸਨੂੰ ਆਖਿਆ, "ਕੀ ਤੂੰ ਇਸਰਾਏਲ ਦਾ ਰਾਜਾ ਨਹੀਂ ਹੈਂ? ਆਪਣੇ ਪਲਂਗ ਤੋਂ ਉੱਠ, ਕੁਝ ਖਾ ਤਾਂ ਤੈਨੂੰ ਬੋੜੀ ਰਾਹਤ ਮਹਿਸੂਸ ਹੋਵੇਗੀ। ਨਾਬੋਬ ਦਾ ਬਾਗ਼ ਮੈਂ ਤੈਨੂੰ ਲੈ ਦਿੰਦੀ ਹਾਂ।"8 ਤਦ ਈਜ਼ਬਲ ਨੇ ਕੁਝ ਖਤ ਲਿਖੇ ਤੇ ਉਨ੍ਹਾਂ ਤੇ ਦਸਤਖਤ ਕੀਤੇ ਅਤੇ ਖਤਾਂ ਤੇ ਮੋਹਰ ਲਉਣ ਲਈ ਅਹਾਬ ਦੀ ਮੋਹਰ ਦੀ ਵਰਤੋਂ ਕੀਤੀ। ਫ਼ੇਰ ਉਸਨੇ ਉਨ੍ਹਾਂ ਨੂੰ ਖਤਾਂ ਨੂੰ ਬਜ਼ੁਰਗਾਂ ਅਤੇ ਸਜ੍ਜਣਾ ਕੋਲ ਭੇਜਿਆ ਜਿਹੜੇ ਨਬੋਬ ਦੇ ਨਾਲ ਉਸੇ ਸ਼ਹਿਰ ਵਿੱਚ ਰਹਿੰਦੇ ਸਨ।9 ਉਨ੍ਹਾਂ ਖਤਾਂ ਵਿੱਚ ਇਉਂ ਲਿਖਿਆ ਹੋਇਆ ਸੀ:ਵਰਤ ਦੇ ਇੱਕ ਦਿਨ ਦਾ ਐਲਾਨ ਕਰਵਾਓ। ਨਬੋਬ ਨੂੰ ਸਭਾ ਦੇ ਸਾਮ੍ਹਣੇ ਬਿਠਾਓ। ਉਸ ਸਭਾ ਵਿੱਚ ਅਸੀਂ ਨਾਬੋਬ ਬਾਰੇ ਗੱਲ ਕਰਾਂਗੇ।।10 ਕੁਝ ਅਜਿਹੇ ਲੋਕ ਚੁਣੇ ਜੋ ਨਾਬੋਬ ਦੇ ਖਿਲਾਫ਼ ਅਫ਼ਵਾਹਾਂ ਫ਼ੈਲਾਉਣ ਤੇ ਗੱਲਾਂ ਕਰਨ। ਉਹ ਇਹ ਕਹਿਣ ਕਿ ਉਨ੍ਹਾਂ ਨੇ ਨਾਬੋਬ ਨੂੰ ਪਾਤਸ਼ਾਹ ਅਤੇ ਪਰਮੇਸ਼ੁਰ ਦੇ ਖਿਲਾਫ਼ ਬੋਲਦਿਆਂ ਸੁਣਿਆ ਹੈ। ਤੇ ਫ਼ਿਰ ਨਾਬੋਬ ਨੂੰ ਸ਼ਹਿਰੋ ਬਾਹਰ ਲੈ ਜਾਕੇ ਉਸਤੇ ਪਥਰਾਵ ਕਰਕੇ ਉਸਨੂੰ ਮਾਰ ਸੁੱਟਣ।11 ਫ਼ੇਰ ਈਜ਼ਬਲ ਦੇ ਬਜ਼ੁਰਗਾਂ ਅਤੇ ਸੱਜਣਾਂ ਨੇ ਉਹੀ ਕੀਤਾ ਜੋ ਕਰਨ ਲਈ ਈਜ਼ਬਲ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ।12 ਉਨ੍ਹਾਂ ਨੇ ਵਰਤ ਦੇ ਇੱਕ ਦਿਨ ਦਾ ਐਲਾਨ ਕਰਵਾਇਆ ਅਤੇ ਨਾਬੋਬ ਨੂੰ ਲੋਕਾਂ ਦੀ ਸਭਾ ਦੇ ਸਾਮ੍ਹਣੇ ਬਿਠਾਇਆ।13 ਤਦ ਦੋ ਸ਼ੈਤਾਨ ਮਨੁੱਖ ਅੰਦਰ ਆਏ ਅਤੇ ਉਸਦੇ ਸਾਮ੍ਹਣੇ ਬੈਠ ਗਏ। ਤਾਂ ਇਨ੍ਹਾਂ ਸ਼ੈਤਾਨ ਮਨੁੱਖਾਂ ਨੇ ਨਾਬੋਬ ਉੱਤੇ ਲੋਕਾਂ ਅੱਗੇ ਗਵਾਹੀ ਦਿੱਤੀ ਕਿ ਨਾਬੋਬ ਨੇ ਪਰਮੇਸ਼ੁਰ ਅਤੇ ਪਾਤਸ਼ਾਹ ਨੂੰ ਦੁਰਵਚਨ ਕਹੇ ਹਨ। ਤਦ ਉਹ ਉਸਨੂੰ ਸ਼ਹਿਰੋ ਬਾਹਰ ਲੈ ਗਏ, ਅਤੇ ਉਸਤੇ ਪਬਰਾਓ ਕਰਕੇ ਉਸਨੂੰ ਮਾਰ ਸੁਟਿਆ।14 ਤ੍ਤੱਦ ਆਗੂਆਂ ਨੇ ਈਜ਼ਬਲ ਨੂੰ ਸੁਨਿਹਾ ਭੇਜਿਆ ਕਿ, "ਨਾਬੋਬ ਮਾਰਿਆ ਗਿਆ ਹੈ।"15 ਜਦੋਂ ਈਜ਼ਬਲ ਨੇ ਇਹ ਖਬਰ ਸੁਣੀ ਤਾਂ ਉਸਨੇ ਅਹਾਬ ਨੂੰ ਕਿਹਾ, "ਨਾਬੋਬ ਮਰ ਗਿਆ ਹੈ। ਹੁਣ ਤੂੰ ਜਿਹੜਾ ਬਾਗ਼ ਚਾਹੁੰਦਾ ਸੀ ਉਹ ਲੈ ਸਕਦਾ ਹੈਂ।"16 ਫ਼ੇਰ ਆਹਾਬ ਅੰਗੂਰਾਂ ਦੇ ਬਾਗ਼ ਵਿੱਚ ਗਿਆ ਅਤੇ ਇਸ ਤੇ ਕਬਜ਼ਾ ਕਰ ਲਿਆ।

17 ਤਦ ਯਹੋਵਾਹ ਦਾ ਵਚਨ ਏਲੀਯਾਹ ਤਿਸ਼ਬੀ ਨੂੰ ਅਇਆ। ਏਲੀਯਾਹ ਤਿਸ਼ਬੀ ਦਾ ਨਬੀ ਸੀ। ਯਹੋਵਾਹ ਨੇ ਫ਼ਰਮਾਇਆ,18 "ਸਾਮਰਿਯਾ ਦੇ ਅਹਾਬ ਪਾਤਸ਼ਾਹ ਕੋਲ ਜਾ, ਉਹ ਨਾਬੋਬ ਦੇ ਅੰਗੂਰੀ ਬਾਗ਼ ਵਿੱਚ ਇਸ ਵੇਲੇ ਹੋਵੇਗਾ। ਇਸ ਵਕਤ ਉਹ ਇਸ ਬਾਗ਼ ਨੂੰ ਹਬਿਆਉਣ ਦੇ ਚਕਰ ਵਿੱਚ ਉੱਥੇ ਹੋਵੇਗਾ।19 ਉਸ ਨੂੰ ਆਖੀਂ ਕਿ ਮੈਂ, ਯਹੋਵਾਹ ਨੇ ਉਸਨੂੰ ਆਖਿਆ ਹੈ, 'ਅਹਾਬ! ਤੂੰ ਨਾਬੋਬ ਨੂੰ ਮਾਰਿਆ ਹੈ ਤੇ ਹੁਣ ਤੂੰ ਉਸਦੀ ਜ਼ਮੀਨ ਹਬਿਆ ਰਿਹਾ ਹੈਂ। ਇਸ ਲਈ ਮੈਂ ਤੈਨੂੰ ਇਹ ਦੱਸ ਦੇਵਾਂ ਕਿ ਜਿਸ ਜਗ੍ਹਾ ਨਾਬੋਬ ਦੀ ਮੌਤ ਹੋਈ ਹੈ, ਠੀਕ ਉਸੇ ਬਾਂਵੇਂ ਤੇਰੀ ਵੀ ਮੌਤ ਹੋਵੇਗੀ।"'20 ਤਾਂ ਏਲੀਯਾਹ ਅਹਾਬ ਕੋਲ ਗਿਆ ਤਾਂ ਅਹਾਬ ਨੇ ਉਸਨੂੰ ਵੇਖਕੇ ਆਖਿਆ, "ਹੇ ਮੇਰੇ ਵੈਰੀਆਂ! ਤੂੰ ਮੈਨੂੰ ਫ਼ਿਰ ਤੋਂ ਲੱਭ ਲਿਆ!"ਏਲੀਯਾਹ ਨੇ ਜਵਾਬ 'ਚ ਕਿਹਾ, "ਹਾਂ, ਮੈਂ ਤੈਨੂੰ ਮੁੜ ਤੋਂ ਲੱਭ ਲਿਆ। ਤੂੰ ਹਮੇਸ਼ਾ ਆਪਣਾ ਜੀਵਨ ਯਹੋਵਾਹ ਦੇ ਵਿਰੁੱਧ ਪਾਪ ਕਰਨ ਵਿੱਚ ਹੀ ਗੁਜ਼ਾਰਿਆ।21 ਇਸ ਲਈ ਯਹੋਵਾਹ ਤੈਨੂੰ ਆਖਦਾ ਹੈ, 'ਮੈਂ ਤੈਨੂੰ ਤਬਾਹ ਕਰਾਂਗਾ! ਮੈਂ ਤੈਨੂੰ ਅਤੇ ਤੇਰੇ ਪਰਿਵਾਰ ਦੇ ਹਰ ਮਰਦ ਨੂੰ ਵੱਢ ਸੁੱਟਾਂਗਾ।22 ਮੈਂ ਤੇਰੇ ਘਰਾਣੇ ਨੂੰ ਨਾਬਾਟ ਦੇ ਪੁੱਤਰ ਯਾਰਾਬੁਆਮ ਦੇ ਘਰਾਣੇ ਵਾਂਗ ਅਤੇ ਅਹੀਯਾਹ ਦੇ ਪੁੱਤਰ ਬਆਸ਼ਾ ਦੇ ਘਰਾਣੇ ਵਾਂਗ ਕਰ ਦੇਵਾਂਗਾ। ਇਹ ਸਭ ਮੈਂ ਉਸ ਚਿੜ ਦੇ ਕਾਰਣ ਕਰਾਂਗਾ ਕਿਉਂ ਤੂੰ ਮੈਨੂੰ ਕ੍ਰੋਧਿਤ ਕੀਤਾ ਅਤੇ ਇਸਰਾਏਲ ਦੇ ਲੋਕਾਂ ਤੋਂ ਪਾਪ ਕਰਵਾਇਆ।'23 ਤੇ ਯਹੋਵਾਹ ਨੇ ਇਹ ਵੀ ਆਖਿਆ ਹੈ, 'ਈਜ਼ਬਲ ਨੂੰ ਯਿਜ਼ਰੇਲ ਦੀ ਸਫੀਲ ਕੋਲ ਕੁੱਤੇ ਖਾਣਗੇ।24 ਤੇਰੇ ਘਰਾਣੇ ਦਾ ਕੋਈ ਵੀ ਜੀਅ ਜੋ ਸ਼ਹਿਰ ਵਿੱਚ ਮਰੇਗਾ ਉਸਨੂੰ ਕੁੱਤੇ ਖਾਣਗੇ ਅਤੇ ਜਿਹੜਾ ਖੇਤਾਂ 'ਚ ਮਰੇਗਾ ਉਸਨੂੰ ਪਰਿਂਦੇ ਖਾਣਗੇ।"'25 ਅਹਾਬ ਵਰਗਾ ਕੋਈ ਮਨੁੱਖ ਨਹੀਂ ਹੋਇਆ ਜਿਸਨੇ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕਰਨ ਲਈ ਆਪ ਨੂੰ ਵੇਚਿਆ ਹੋਵੇ ਅਤੇ ਜਿਸਨੂੰ ਉਸਦੀ ਰਾਣੀ ਈਜ਼ਬਲ ਨੇ ਪਰੇਰਿਆ।26 ਅੰਤ ਵਿੱਚ, ਆਹਾਬ ਨੇ ਪਾਪ ਕੀਤਾ ਅਤੇ ਫ਼ੇਰ ਤੋਂ ਅਮੋਰੀਆਂ ਵਾਂਗ ਬੁੱਤ ਪੂਜਣ ਲੱਗ ਪਿਆ। ਯਹੋਵਾਹ ਨੇ ਅਮੋਰੀਆਂ ਦੀ ਜ਼ਮੀਨ ਲੈਕੇ ਇਸਰਾਏਲੀਆਂ ਨੂੰ ਦਿੱਤੀ ਸੀ।27 ਜਦੋਂ ਏਲੀਯਾਹ ਬੋਲ ਹਟਿਆ ਤਾਂ ਅਹਾਬ ਬੜਾ ਉਦਾਸ ਹੋਇਆ। ਉਸਨੇ ਇਹ ਪ੍ਰਗਟਾਉਣ ਲਈ ਕਿ ਉਹ ਬੜਾ ਦੁੱਖੀ ਹੈ, ਆਪਣੇ ਕੱਪੜੇ ਫ਼ਾੜ ਲੇ। ਤੇ ਫ਼ਿਰ ਉਸਨੇ ਖਾਸ ਉਦਾਸੀ ਵਾਲੇ ਕੱਪੜੇ ਪਾ ਲਿੱਤੇ ਤੇ ਖਾਣ ਤੋਂ ਇਨਕਾਰ ਕੀਤਾ ਤੇ ਉਨ੍ਹਾਂ ਕੱਪੜਿਆਂ ਦੇ ਨਾਲ ਹੀ ਸੁੱਤਾ ਕਿਉਂ ਕਿ ਉਹ ਬੜਾ ਉਦਾਸ ਅਤੇ ਪਰੇਸ਼ਾਨ ਸੀ।28 ਯਹੋਵਾਹ ਨੇ ਏਲੀਯਾਹ ਨਬੀ ਨੂੰ ਆਖਿਆ,29 "ਮੈਂ ਵੇਖਦਾ ਹਾਂ ਕਿ ਅਹਾਬ ਨੇ ਮੇਰੇ ਸਾਮ੍ਹਣੇ ਆਪਣੇ-ਆਪਨੂੰ ਬੜਾ ਨਿਮਾਣਾ ਦਰਸਾਇਆ ਹੈ, ਇਸ ਲਈ ਮੈਂ ਉਸਦੇ ਜੀਵਨ ਵਿੱਚ ਉਸ ਉੱਪਰ ਇਹ ਮੁਸੀਬਤ ਨਾ ਲਿਆਵਾਂਗਾ। ਮੈਂ ਉਸਦੇ ਪੁੱਤਰ ਦੇ ਪਾਤਸ਼ਾਹ ਬਨਣ ਦਾ ਇੰਤਜ਼ਾਰ ਕਰਾਂਗਾ। ਤਦ ਫ਼ਿਰ ਉਸਦੇ ਪੁੱਤਰ ਦੇ ਸਮੇਂ ਉਸ ਦੇ ਘਰਾਣੇ ਉੱਪਰ ਇਹ ਬੁਰਿਆਈ ਲਿਆਵਾਂਗਾ।"

29

 
adsfree-icon
Ads FreeProfile