the Week of Proper 28 / Ordinary 33
Click here to join the effort!
Read the Bible
ਬਾਇਬਲ
੧ ਤਵਾਰੀਖ਼ 23
1 ਹੁਣ ਦਾਊਦ ਬੁਢ੍ਢਾ ਹੋ ਚੁੱਕਾ ਸੀ ਇਸ ਲਈ ਉਸਨੇ ਆਪਣੇ ਪੁੱਤਰ ਸੁਲੇਮਾਨ ਨੂੰ ਇਸਰਾਏਲ ਦਾ ਪਾਤਸ਼ਾਹ ਠਹਿਰਾਇਆ।2 ਦਾਊਦ ਨੇ ਇਸਰਾਏਲ ਦੇ ਸਾਰੇ ਸਰਦਾਰਾਂ ਨੂੰ ਇਕਠਿਆਂ ਕੀਤਾ ਅਤੇ ਇਸਦੇ ਨਾਲ ਹੀ ਸਾਰੇ ਜਾਜਕਾਂ ਅਤੇ ਲੇਵੀਆਂ ਨੂੰ ਵੀ।3 ਦਾਊਦ ਨੇ4 ਦਾਊਦ ਨੇ ਕਿਹਾ, "24,000 ਲੇਵੀ ਯਹੋਵਾਹ ਦੇ ਮੰਦਰ ਦੀ ਇਮਾਰਤ ਦੀ ਦੇਖ ਰੇਖ ਕਰਨਗੇ ਅਤੇ5 ਚਾਰ ਹਜ਼ਾਰ ਲੇਵੀ ਦਰਬਾਨ ਦਾ ਕੰਮ ਕਰਣਗੇ ਅਤੇ6 ਦਾਊਦ ਨੇ ਲੇਵੀਆਂ ਨੂੰ7 ਗੇਰਸ਼ੋਨ ਦੇ ਪਰਿਵਾਰ-ਸਮੂਹ ਵਿੱਚੋਂ ਲਅਦਾਨ ਅਤੇ ਸ਼ਿਮਈ ਸਨ।8 ਲਅਦਾਨ ਦੇ9 ਸ਼ਿਮਈ ਦੇ ਪੁੱਤਰ - ਸ਼ਲੋਮੀਬ, ਹਜ਼ੀੇਲ ਅਤੇ ਹਾਰਾਨ ਸਨ। ਇਹ ਤਿੰਨੋ ਲਅਦਾਨ ਦੇ ਘਰਾਣੇ ਦੇ ਮੁਖੀੇ ਸਨ।10 ਸ਼ਿਮਈ ਦੇ ਚਾਰ ਪੁੱਤਰ - ਯਹਬ, ਜ਼ੀਨਾ, ਯਿਊਸ਼ ਅਤੇ ਬਰੀਆ ਸੀ।11 ਯਹਬ ਉਸਦਾ ਪਲੇਠਾ ਪੁੱਤਰ ਸੀ ਅਤੇ ਜ਼ੀਜ਼ਾਹ ਦੂਜਾ। ਪਰ ਯਿਊਸ਼ ਅਤੇ ਬਰੀਆਹ ਦੇ ਬਹੁਤ ਪੁੱਤਰ ਨਹੀਂ ਸਨ ਇਸੇ ਲਈ ਉਹ ਦੋਨੋ ਇੱਕੋ ਹੀ ਘਰਾਣੇ ਵਿੱਚ ਗਿਣੇ ਗਏ।12 ਕਹਾਬ ਦੇ13 ਅਮਰਾਮ ਦੇ14 ਮੂਸਾ ਯਹੋਵਾਹ ਦਾ ਮਨੁੱਖ ਸੀ ਅਤੇ ਮੂਸਾ ਦੇ ਪੁੱਤਰ ਲੇਵੀ ਪਰਿਵਾਰ-ਸਮੂਹ ਦੇ ਅੰਗ ਸਨ।15 ਗੇਰਸ਼ੋਮ ਅਤੇ ਅਲੀਅਜ਼ਰ ਮੂਸੇ ਦੇ ਪੁੱਤਰ ਸਨ।16 ਗੇਰਸ਼ੋਮ ਦੇ ਵੱਡੇ ਪੁੱਤਰ ਦਾ ਨਾਂ ਸਬੁੇਲ ਸੀ।17 ਅਲੀਅਜ਼ਰ ਦੇ ਵੱਡੇ ਪੁੱਤਰ ਦਾ ਨਾਂ ਰਹਾਬਯਾਹ ਸੀ ਤੇ ਅਲੀਅਜ਼ਰ ਦਾ ਇਸਤੋਂ ਇਲਾਵਾ ਹੋਰ ਕੋਈ ਪੁੱਤਰ ਨਹੀਂ ਸੀ ਪਰ ਰਹਾਬਯਾਹ ਦੇ ਬਹੁਤ ਸਾਰੇ ਪੁੱਤਰ ਸਨ।18 ਯਿਸਹਾਰ ਦੇ ਪਲੇਠੇ ਪੁੱਤਰ ਦਾ ਨਾਉਂ ਸ਼ਲੋਮੀਬ ਸੀ।19 ਹਬਰੋਨ ਦੇ ਪਲੇਠੇ ਪੁੱਤਰ ਦਾ ਨਾਉਂ ਯਰੀਯਾਹ ਸੀ ਅਤੇ ਦੂਜੇ ਦਾ ਨਾਂ ਅਮਰਯਾਹ। ਯਹਜ਼ੀੇਲ ਉਸਦਾ ਤੀਜਾ ਅਤੇ ਚੌਬਾ ਪੁੱਤਰ ਯਿਕਮਆਮ ਸੀ।20 ਉਜ਼ੀੇਲ੍ਲ ਦਾ ਸਭ ਤੋਂ ਵੱਡਾ ਪੁੱਤਰ ਮੀਕਾਹ ਅਤੇ ਛੋਟਾ ਯਿਸੀਯਾਹ ਸੀ।21 ਮਹਲੀ ਅਤੇ ਮੂਸ਼ੀ ਮਰਾਰੀ ਦੇ ਪੁੱਤਰ ਸਨ। ਮਹਲੀ ਦੇ ਪੁੱਤਰ ਅਲਆਜ਼ਾਰ ਅਤੇ ਕੀਸ਼ ਸਨ।22 ਅਲਆਜ਼ਾਰ ਦੀ ਜਦੋਂ ਮੌਤ ਹੋਈ ਉਸਦੇ ਘਰ ਕੋਈ ਪੁੱਤਰ ਨਹੀਂ ਸੀ ਸਿਰਫ਼ ਧੀਆਂ ਸਨ, ਜਿਨ੍ਹਾਂ ਦਾ ਵਿਆਹ ਉਸਨੇ ਆਪਣੇ ਸੰਬੰਧੀਆਂ ਵਿੱਚ ਹੀ ਕੀਤਾ ਜੋ ਕਿ ਕੀਸ਼ ਦੇ ਪੁੱਤਰ ਸਨ।23 ਮੂਸ਼ੀ ਦੇ ਘਰ ਤਿੰਨ ਪੁੱਤਰ ਹੋਏ। ਜਿਨ੍ਹਾਂ ਦੇ ਨਾਉਂ ਮਹਲੀ, ੇਦਰ ਅਤੇ ਯਿਰੇਮੋਬ ਸੀ।
24 ਇਨ੍ਹਾਂ ਲੇਵੀਆਂ ਦੇ ਪੁੱਤਰਾਂ ਦੇ ਆਪਣਿਆਂ ਉੱਤਰਾਧਿਕਾਰੀਆਂ ਮੁਤਾਬਕ ਨਾਂ ਸੂਚੀ 'ਚ ਅੰਕਿਤ ਹਨ। ਇਹ ਆਪੋ-ਆਪਣੇ ਪਰਿਵਾਰ-ਸਮੂਹ ਦੇ ਮੁਖੀ ਸਨ ਤੇ ਹਰੇਕ ਲੇਵੀ ਦਾ ਨਾਂ ਸੂਚੀ 'ਚ ਦਰਜ ਸੀ। ਜਿਨ੍ਹਾਂ ਦੇ ਨਾਂ ਸੂਚੀ ਵਿੱਚ ਦਰਜ ਸਨ ਉਹ25 ਦਾਊਦ ਨੇ ਕਿਹਾ ਸੀ, "ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੇ ਆਪਣੇ ਲੋਕਾਂ ਵਿੱਚ ਸੁਖ ਸ਼ਾਂਤੀ ਵਰਤਾਈ ਅਤੇ ਉਹ ਸਦੀਵ ਯਰੂਸ਼ਲਮ ਵਿੱਚ ਨਿਵਾਸ ਕਰਦਾ ਰਹੇਗਾ।26 ਇਸ ਲਈ ਹੁਣ ਲੇਵੀਆਂ ਨੂੰ ਪਵਿੱਤਰ ਤੰਬੂ ਅਤੇ ਇਸ ਵਿੱਚ ਸੇਵਾ ਲਈ ਵਰਤਨ ਵਾਲੀਆਂ ਵਸਤਾਂ ਨਹੀਂ ਚੁੱਕਣੀਆਂ ਪੈਣਗੀਆਂ।27 ਦਾਊਦ ਦੀ ਅਖੀਰਲੀ ਹਿਦਾਇਤ ਇਸਰਾਏਲੀਆਂ ਵਾਸਤੇ ਜਿਹੜੀ ਸੀ ਉਹ ਸੀ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਆਏ ਉੱਤਰਾਧਿਕਾਰੀਆਂ ਦੀ ਗਿਣਤੀ। ਤਾਂ ਉਨ੍ਹਾਂ ਨੇ28 ਲੇਵੀਆਂ ਦਾ ਕੰਮ ਯਹੋਵਾਹ ਦੇ ਮੰਦਰ ਦੀ ਸੇਵਾ ਕਰਨ ਵਿੱਚ ਅਤੇ ਮੰਦਰ ਦੇ ਪਾਸਿਆਂ ਵਾਲੇ ਕਮਰਿਆਂ ਅਤੇ ਮੰਦਰ ਦੇ ਵਿਹੜੇ ਦੀ ਦੇਖਭਾਲ ਕਰਨ ਵਿੱਚ ਹਾਰੂਨ ਦੇ ਉੱਤਰਾਧਿਕਾਰੀ ਦੀ ਮਦਦ ਕਰਨਾ ਸੀ। ਉਨ੍ਹਾਂ ਦਾ ਕੰਮ ਸਾਰੀਆਂ ਪਵਿੱਤਰ ਵਸਤਾਂ ਨੂੰ ਸ਼ੁਧ ਕਰਨਾ ਸੀ। ਪਰਮੇਸ਼ੁਰ ਦੇ ਮੰਦਰ ਵਿੱਚ ਸੇਵਾ ਕਰਨਾ ਉਨ੍ਹਾਂ ਦਾ ਕੰਮ ਸੀ।29 ਉਹ ਚੜਾਵੇ ਦੀ ਰੋਟੀ ਲਈ ਅਤੇ ਅਨਾਜ਼ ਦੀ ਭੇਟ ਦੇ ਮੈਦੇ ਲਈ ਅਤੇ ਬੇਖਮੀਰੀ ਬਣੀ ਰੋਟੀ ਲਈ ਅਤੇ ਸੇਕਣ ਵਾਲੀਆਂ ਕਢ਼ਾਈਆਂ ਅਤੇ ਰਲੀਆਂ ਮਿਲੀਆਂ ਭੇਟਾਂ ਲਈ ਜਿੰਮੇਵਾਰ ਸਨ। ਲੇਵੀ ਹਰ ਤਰ੍ਹਾਂ ਦੀ ਮਿਣਤੀ ਕਰਦੇ ਸਨ।30 ਲੇਵੀ ਹਰ ਸਵੇਰ ਖੜੇ ਹੋ ਕੇ ਯਹੋਵਾਹ ਦੇ ਸ਼ੁਕਰਾਨੇ ਦੀ ਉਸਤਤ ਕਰਦੇ। ਇੰਝ ਹੀ ਉਸਦਾ ਉਸਤਤਿ ਗਾਨ ਉਹ ਸਵੇਰ ਅਤੇ ਹਰ ਸ਼ਾਮ ਨੂੰ ਕਰਦੇ।31 ਲੇਵੀ ਸਬਤਾਂ ਦੇ ਦਿਨਾਂ ਅਤੇ ਅਮਸਿਆ ਦੇ ਦਿਨਾਂ ਤੇ ਚੜਾਈਆਂ ਜਾਣ ਵਾਲੀਆਂ ਭੇਟਾਂ ਅਤੇ ਹੋਮ ਦੀਆਂ ਭੇਟਾਂ ਅਤੇ ਸਾਰੇ ਉਤਸਵਾਂ ਲਈ ਜਿੰਮੇਵਾਰ ਸਨ। ਉਹ ਹਰ ਰੋਜ਼ ਯਹੋਵਾਹ ਦੇ ਅੱਗੇ ਸੇਵਾ ਕਰਦੇ ਸਨ। ਹਰ ਵਾਰੀ ਕਿੰਨੇ ਲੇਵੀਆਂ ਨੂੰ ਕੰਮ ਕਰਨਾ ਚਾਹੀਦਾ, ਇਸ ਵਾਸਤੇ ਵੀ ਅਸੂਲ ਸਨ।32 ਇਉਂ, ਲੇਵੀਆਂ ਜਿਂਮੇ ਜੋ-ਜੋ ਕਾਰਜ ਲੱਗੇ ਉਨ੍ਹਾਂ ਬਾਖੂਬੀ ਕੀਤੇ। ਉਨ੍ਹਾਂ ਨੇ ਪਵਿੱਤਰ ਤੰਬੂ ਅਤੇ ਪਵਿੱਤਰ ਸਬਾਨ ਦੀ ਦੇਖਭਾਲ ਕੀਤੀ। ਅਤੇ ਆਪਣੇ ਸੰਬੰਧੀਆਂ (ਜਾਜਕਾਂ) ਜੋ ਕਿ ਹਾਰੂਨ ਦੇ ਉੱਤਰਾਧਿਕਾਰੀ ਦੇ ਸਨ ਦੀ ਸਹਾਇਤਾ ਕੀਤੀ। ਲੇਵੀਆਂ ਨੇ ਜਾਜਕਾਂ ਦੀ ਮਦਦ ਯਹੋਵਾਹ ਦੇ ਮੰਦਰ ਦੀ ਸੇਵਾ-ਸੰਭਾਲ ਦੇ ਰੂਪ ਵਿੱਚ ਕੀਤੀ।