the Week of Proper 16 / Ordinary 21
Click here to learn more!
Read the Bible
ਬਾਇਬਲ
à©§ ਤਵਾਰà©à¨à¨¼ 20
1 ਬਸਂਤ ਰੁੱਤ ਵਿੱਚ ਯੋਆਬ ਯੁੱਧ ਕਰਨ ਲਈ ਇਸਰਾਏਲੀ ਸੈਨਾ ਨਾਲ ਬਾਹਰ ਨਿਕਲਿਆ। ਇਹ ਸਾਲ ਦਾ ਉਹ ਸਮਾਂ ਸੀ, ਜਦੋਂ ਰਾਜੇ ਯੁੱਧ ਕਰਨ ਲਈ ਬਾਹਰ ਆਉਂਦੇ ਸਨ, ਪਰ ਦਾਊਦ ਯਰੂਸ਼ਲਮ ਵਿੱਚ ਹੀ ਰਿਹਾ। ਇਸਰਾਏਲ ਦੀ ਸੈਨਾ ਅੰਮੋਨ ਸ਼ਹਿਰ ਨੂੰ ਗਈ ਅਤੇ ਇਸਨੂੰ ਨਸ਼ਟ ਕਰ ਦਿੱਤਾ। ਫ਼ੇਰ ਉਹ ਰਬ੍ਬਾਹ ਸ਼ਹਿਰ ਨੂੰ ਗਏ ਤੇ ਇਸ ਨੂੰ ਘੇਰਾ ਪਾ ਲਿਆ ਤਾਂ ਜੋ ਕੋਈ ਵੀ ਸ਼ਹਿਰ ਵਿੱਚੋਂ ਬਾਹਰ ਨਾ ਆ ਸਕੇ। ਯੋਆਬ ਅਤੇ ਇਸਰਾਏਲੀ ਸੈਨਾ ਸ਼ਹਿਰ ਨੂੰ ਤਬਾਹ ਕਰਨ ਤੀਕ ਲੜਦੇ ਰਹੇ।2 ਦਾਊਦ ਨੇ ਉਨ੍ਹਾਂ ਦੇ ਰਾਜੇ ਦਾ ਮੁਕਟ ਉਸਦੇ ਸਿਰ ਤੋਂ ਲਾਹ ਲਿਆ। ਉਸ ਸੋਨੇ ਦੇ ਮੁਕਟ ਦਾ ਭਾਰ ਲੱਗਭਗ3 ਦਾਊਦ ਨੇ ਰਬ੍ਬਾਹ ਵਿੱਚੋਂ ਲੋਕਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਨੂੰ ਆਰੀਆਂ, ਲੋਹੇ ਦੀਆਂ ਸਲਾਖਾਂ ਅਤੇ ਕੁਹਾੜੀਆਂ ਨਾਲ ਕੰਮ ਕਰਨ ਲਈ ਮਜ਼ਬੂਰ ਕੀਤਾ। ਉਸ ਨੇ ਇੰਝ ਹੀ ਅੰਮੋਨੀਆਂ ਦੇ ਬਾਕੀ ਸ਼ਹਿਰਾਂ ਦੇ ਲੋਕਾਂ ਨਾਲ ਵੀ ਕੀਤਾ। ਫ਼ਿਰ ਉਹ ਅਤੇ ਉਸਦੀ ਸੈਨਾ ਯਰੂਸ਼ਲਮ ਨੂੰ ਵਾਪਸ ਪਰਤ ਆਈ।
4 ਬਾਅਦ ਵਿੱਚ ਇਸਰਾਏਲੀਆਂ ਦੀ ਫ਼ਲਿਸਤੀਆਂ ਨਾਲ ਗਜ਼ਰ ਵਿੱਚ ਜੰਗ ਹੋਈ। ਤਦ ਹੁਸ਼੍ਸ਼ਾਬੀ ਸਿਬਕਾਈ ਨੇ ਸਿਪ੍ਪਈ ਨੂੰ ਜਿਹੜਾ ਕਿ ਰਫ਼ਾ ਦੀ ਅੰਸ ਵਿੱਚੋਂ ਸੀ ਮਾਰ ਸੁਟਿਆ ਅਤੇ ਉਹ ਹਾਰ ਗਏ।5 ਇੱਕ ਹੋਰ ਵਾਰੀ ਇਸਰਾਏਲੀਆਂ ਨੇ ਫ਼ਲਿਸਤੀਆਂ ਨਾਲ ਯੁੱਧ ਕੀਤਾ ਜਿਸ ਵਿੱਚ ਯਾਈਰ ਦੇ ਪੁੱਤਰ ਅਲਹਨਾਨ ਨੇ ਗਿੱਤੀ ਗੋਲਿਅਬ ਦੇ ਭਰਾ ਲਹਮੀ ਨੂੰ ਮਾਰ ਸੁਟਿਆ। ਲ੍ਲਹਮੀ ਦਾ ਨੇਜਾ ਜੁਲਾਹੇ ਦੇ ਤੁਰ ਜਿੰਨਾ ਵੱਡਾ ਸੀ।6 ਬਾਅਦ ਵਿੱਚ, ਇਸਰਾਏਲੀਆਂ ਨੇ ਫ਼ਲਿਸਤੀ ਲੋਕਾਂ ਨਾਲ ਗਬ ਵਿੱਚ ਇੱਕ ਹੋਰ ਜੰਗ ਕੀਤੀ। ਉਸ ਸ਼ਹਿਰ ਵਿੱਚ ਇੱਕ ਬੜਾ ਲੰਬਾ ਆਦਮੀ ਸੀ ਜਿਸ ਦੀਆਂ ਵੀਹ ਦੀ ਬਾਵੇਂ ਹੱਥਾਂ ਪੈਰਾਂ ਦੀਆਂ7 ਤਾਂ ਜਦੋਂ ਉਸ ਆਦਮੀ ਨੇ ਇਸਰਾਏਲ ਦਾ ਮਖੌਲ ਉਡਾਇਆ ਤਾਂ ਯੋਨਾਬਾਨ ਨੇ ਉਸਨੂੰ ਵੱਢ ਸੁਟਿਆ। ਯ੍ਯੋਨਾਬਾਨ ਸ਼ਿਮਈ ਦਾ ਪੁੱਤਰ ਸੀ ਅਤੇ ਸ਼ਿਮਈ ਦਾਊਦ ਦਾ ਭਰਾ ਸੀ।8 ਉਹ ਫ਼ਲਿਸਤੀ ਆਦਮੀ ਗਬ ਨਗਰ ਵਿੱਚ ਪੈਦਾ ਹੋਏ ਦੈਁਤਾ ਦੇ ਪੁੱਤਰ ਸਨ। ਦਾਊਦ ਅਤੇ ਉਸਦੇ ਸੇਵਕਾਂ ਨੇ ਉਨ੍ਹਾਂ ਦੈਁਤਾ ਨੂੰ ਮਾਰ ਮੁਕਾਇਆ।